ਜੇ ਰੱਬ ਮਿਹਰ ਕਰੇ

ਚਾਹੁੰਦੀ ਹਾਂ ਰੱਬ ਮਿਹਰ ਕਰੇ,
ਨਿੱਕੀ ਜਿਹੀ,ਮਾਸੂਮ ਜਿਹੀ ਬਣਾ ਦੇਵੇ ਮੈਨੂੰ...
ਆਪਣੀ ਦੁਨੀਆ ਚ ਮਸਤ਼...
ਬੱਸ ਆਪਣੀ 'ਮਾਂ' ਕੋਲੋਂ ਵਿਛੜਨ ਲੱਗੀ ਰੋਵਾਂ,
ਤੇ ਜਾਂ ਭੁੱਖ ਨਾਲ...
ਕੋਈ ਪਿਆਰ ਨਾਲ ਖਿਡਾਵੇ ਮੈਨੂੰ,
ਤੇ ਦਿਲਾਂ ਵਾਲੀ ਖੇਡ ਤੋਂ ਕੋਹਾਂ ਦੂਰ ਹੋਵਾਂ....
ਬੱਸ ਦੁਖੀ ਹੋਵਾਂ ਆਪਣੀ ਗੁੱਡੀ ਦੇ ਟੁੱਟਣ ਤੇ,
ਜਾਂ ਜਦੋਂ ਕੋਈ ਉਹਦੇ ਵਾਲ ਖਿਲਾਰ ਦੇਵੇ....
ਨ ਦਿਲ ਵਾਲੇ ਦੁੱਖਾਂ ਦਾ ਕੋਈ ਖਿਆਲ ਹੋਵੇ.......
ਜੇ ਰੱਬ ਮਿਹਰ ਕਰੇ,
ਨਿੱਕੀ ਜਿਹੀ,ਮਾਸੂਮ ਜਿਹੀ ਬਣਾ ਦੇਵੇ ਮੈਨੂੰ ......।।।।।


writen by deep kaur
 
Top