ਨੀ ਜੇ ਕਰੇ ਤਾ ਇਨਾ ਸਤਿਕਾਰ ਹੀ ਬਥੇਰਾ

Yaar Punjabi

Prime VIP
ਗੱਲ ਗੱਲ ਉਤੇ ਛੱਡਦੇ ਤੂੰ ਸਹੁੰਆ ਖਾਣੀਆ
ਨੀ ਸਾਨੂੰ ਤੇਰੇ ਤੇ ਇਤਬਾਰ ਹੀ ਬਥੇਰਾ,
ਤੇਰੇ ਤੇ ਕਿਵੇ ਸੱਕ ਕਰਾਗਾ ਮੈ
ਤੇਰੇ ਤੇ ਤਾ ਆਉਦਾ ਸਾਨੂੰ ਪਿਆਰ ਹੀ ਬਥੇਰਾ,
ਗੱਲ ਮਨਾਉਣ ਲਈ ਮਿਨੰਤਾ ਕਰੇ ਕਾਹਤੋ
ਨੀ ਤੇਰਾ ਕਿਹਾ ਇਕ ਵਾਰ ਹੀ ਬਥੇਰਾ,
ਇਨੇ ਲਾਰੇ ਤੇ ਵਾਅਦੇ ਨਾ ਕਰ ਨੀ
ਉਮਰ ਬਿਤਾਉਣ ਲਈ ਤੇਰਾ ਇਕ ਇਕਰਾਰ ਹੀ ਬਥੇਰਾ,
ਮੈ ਰੋਵਾ ਤੇ ਤੂੰ ਹੰਝੂ ਪੂੰਝ ਦੇਵੇ
ਨੀ ਜੇ ਕਰੇ ਤਾ ਇਨਾ ਸਤਿਕਾਰ ਹੀ ਬਥੇਰਾ,
ਰੱਬ ਹੁਣ ਮੇਰੀ ਗੱਲ ਨਹੀ ਸੁਣਦਾ
ਕਹਿੰਦਾ ਤੇਰੇ ਕੋਲ ਮੇਰੇ ਜਿਹਾ ਯਾਰ ਹੀ ਬਥੇਰਾ
Mandeep Khaira
 
Top