gurpreetpunjabishayar
dil apna punabi
ਰੋਜ ਸੁਪਨੇ ਵਿਚ ਕਿਸੇ ਦਰਗਾਹ ਦਾ ਖੰਡਰ ਦਿਸੇ
ਰਾਤ ਦਿਨ ਮੈਨੂੰ ਤਬਾਹੀ ਦਾ ਹੀ ਮੰਜਰ ਦਿਸੇ
ਤੂੰ ਮੇਰੇ ਕੋਟ ਦੇ ਕਾਲਰ ਤੇ ਟੰਗਿਆ ਇਹ ਗੁਲਾਬ
ਜਿਸਦੀ ਵੀ ਛਾਤੀ ਵੇਖਾ ਉਸ ਵਿਚ ਖੰਜਰ ਦਿਸੇ
ਰਹਿਣ ਦੇ ਪਲਕਾਂ ਤੇ ਹੰਝੂ ਮੁੱਦਤਾਂ ਤੋਂ ਬਾਅਦ ਅੱਜ
ਥਲ ਜਿਹੀ ਇਸ ਜਿੰਦਗੀ ਵਿਚ ਕੁਝ ਤਾਂ ਤਰ ਦਿਸੇ
ਤੈਨੂੰ ਤਾਂ ਦਰਵਾਜਾ ਵੀ ਦੀਵਾਰ ਹੀ ਆਉਦਾ ਨਜਰ
ਮੈਨੂੰ ਹਰ ਦੀਵਾਰ ਹਰ ਗੁੰਬਦ ਦੇ ਵਿਚ ਦਰ ਦਿਸੇ
ਸ਼ਹਿਰ ਕੈਸਾ ਚੁਣ ਲਿਆ ਮੇਰੀ ਸਜਾ ਦੇ ਵਾਸਤੇ
ਹਰ ਕਿਸੇ ਦੇ ਹੱਥ ਚ ਫੁਲ ਨੇ ਇਕ ਵੀ ਨਾ ਪੱਥਰ ਨਾ ਦਿਸੇ
ਕੰਬ ਕੇ ਪੱਤੇ ਤਰ੍ਹਾ ਮੈ ਹੋ ਗਿਆ ਤਿਣਕੇ ਜਿਹਾ
ਬਸਤੀਆ ਉੱਤੇ ਚ੍ਹੜੇ ਚਿੜੀਆ ਦੇ ਜਦ ਲਸ਼ਕਰ ਦਿਸੇ
ਨਾ ਗਵਾਹੀ ਨਾ ਸਫਾਈ ਆਪਣੀ ਮਾਸੂਮੀ ਦੀ ਦੇ
ਅਰਥ ਉਹੀ ਅਰਥ ਹੈ ਜੋ ਹਰਫ ਦੇ ਅੰਦਰ ਦਿਸੇ
ਹੋ ਰਿਹਾ ਹਾਂ ਕਤਲ ਮੈ ਕਿਸ਼ਤਾ ਚ ਜਿਸ ਦਿਨ ਦਾ ਹਜੂਰ
ਓਸ ਦਿਨ ਦੀ ਕਤਲਗਾਹ ਹਾ ਮੈਨੂੰ ਹਰ ਮੰਦਰ ਦਿਸੇ
ਰੰਗ ਨਦੀਆ ਸ਼ਾਮ ਪਰਵਤ ਬਸਤੀਆ ਜੁਗਨੂੰ ਹਵਾ
ਕੈਸੇ ਕੈਸੇ ਜਿੰਦਗੀ ਦੀ ਰਾਹ ਵਿਚ ਤਸਕਰ ਦਿਸੇ
ਰਾਤ ਦਿਨ ਮੈਨੂੰ ਤਬਾਹੀ ਦਾ ਹੀ ਮੰਜਰ ਦਿਸੇ
ਤੂੰ ਮੇਰੇ ਕੋਟ ਦੇ ਕਾਲਰ ਤੇ ਟੰਗਿਆ ਇਹ ਗੁਲਾਬ
ਜਿਸਦੀ ਵੀ ਛਾਤੀ ਵੇਖਾ ਉਸ ਵਿਚ ਖੰਜਰ ਦਿਸੇ
ਰਹਿਣ ਦੇ ਪਲਕਾਂ ਤੇ ਹੰਝੂ ਮੁੱਦਤਾਂ ਤੋਂ ਬਾਅਦ ਅੱਜ
ਥਲ ਜਿਹੀ ਇਸ ਜਿੰਦਗੀ ਵਿਚ ਕੁਝ ਤਾਂ ਤਰ ਦਿਸੇ
ਤੈਨੂੰ ਤਾਂ ਦਰਵਾਜਾ ਵੀ ਦੀਵਾਰ ਹੀ ਆਉਦਾ ਨਜਰ
ਮੈਨੂੰ ਹਰ ਦੀਵਾਰ ਹਰ ਗੁੰਬਦ ਦੇ ਵਿਚ ਦਰ ਦਿਸੇ
ਸ਼ਹਿਰ ਕੈਸਾ ਚੁਣ ਲਿਆ ਮੇਰੀ ਸਜਾ ਦੇ ਵਾਸਤੇ
ਹਰ ਕਿਸੇ ਦੇ ਹੱਥ ਚ ਫੁਲ ਨੇ ਇਕ ਵੀ ਨਾ ਪੱਥਰ ਨਾ ਦਿਸੇ
ਕੰਬ ਕੇ ਪੱਤੇ ਤਰ੍ਹਾ ਮੈ ਹੋ ਗਿਆ ਤਿਣਕੇ ਜਿਹਾ
ਬਸਤੀਆ ਉੱਤੇ ਚ੍ਹੜੇ ਚਿੜੀਆ ਦੇ ਜਦ ਲਸ਼ਕਰ ਦਿਸੇ
ਨਾ ਗਵਾਹੀ ਨਾ ਸਫਾਈ ਆਪਣੀ ਮਾਸੂਮੀ ਦੀ ਦੇ
ਅਰਥ ਉਹੀ ਅਰਥ ਹੈ ਜੋ ਹਰਫ ਦੇ ਅੰਦਰ ਦਿਸੇ
ਹੋ ਰਿਹਾ ਹਾਂ ਕਤਲ ਮੈ ਕਿਸ਼ਤਾ ਚ ਜਿਸ ਦਿਨ ਦਾ ਹਜੂਰ
ਓਸ ਦਿਨ ਦੀ ਕਤਲਗਾਹ ਹਾ ਮੈਨੂੰ ਹਰ ਮੰਦਰ ਦਿਸੇ
ਰੰਗ ਨਦੀਆ ਸ਼ਾਮ ਪਰਵਤ ਬਸਤੀਆ ਜੁਗਨੂੰ ਹਵਾ
ਕੈਸੇ ਕੈਸੇ ਜਿੰਦਗੀ ਦੀ ਰਾਹ ਵਿਚ ਤਸਕਰ ਦਿਸੇ