ਕਾਹਦਾ ਜੱਟ ਪੰਜਾਬੀ

Singh-a-lion

Prime VIP
ਕਾਹਦਾ ਜੱਟ ਪੰਜਾਬੀ, ਹੱਥੀਂ ਕੀਤੀ ਜੇ ਕਿਰਸਾਨੀ ਨਾ ।
ਮੋਟਰ ਕੋਲ ਮੰਜੀ ਡਾਹ ਕੇ, ਜੇ ਛਾਂ ਤੂਤਾਂ ਦੀ ਮਾਣੀ ਨਾ ।
ਜੱਟਾਂ ਦਾ ਮੁੰਡਾ ਗਾਕੇ, ਐਵੇਂ ਦੱਸਦਾ ਫਿਰੇਂ ਲੁਕਾਈ ਨੂੰ ।
ਨਸ਼ਿਆਂ ਵਿੱਚ ਰ੍ਹੋੜੀ ਜਾਵੇਂ, ਬਾਪੂ ਦੀ ਕਰੀ ਕਮਾਈ ਨੂੰ ।
ਕਦੇ ਕਹੀ ਹੱਥੀਂ ਫੱੜਕੇ, ਖੇਤਾਂ ਨੂੰ ਲਾਇਆ ਪਾਣੀ ਨਾ ।
ਕਾਹਦਾ ਜੱਟ ਪੰਜਾਬੀ, ਹੱਥੀਂ ਕੀਤੀ ਜੇ ਕਿਰਸਾਨੀ ਨਾ ।

ਦੁੱਧ ਦੱਹੀਂ ਨੂੰ ਭੁੱਲ ਕੇ, ਗਿੱਝਿਆ ਬਰਗਰ ਪੀਜੇ ਨੂੰ ।
ਢੋਲੇ ਮਾਹੀਏ ਭੁੱਲ ਕੇ, ਸੁਣਦਾ ਇੰਗਲਿਸ਼ ਡੀ. ਜੇ ਨੂੰ ।
ਕੰਨੀਂ ਮੁੰਦਰਾਂ ਪਾਈਆਂ, ਵਿਰਸੇ ਦੀ ਕਦਰ ਪਛਾਣੀ ਨਾ ।
ਕਾਹਦਾ ਜੱਟ ਪੰਜਾਬੀ, ਹੱਥੀਂ ਕੀਤੀ ਕੀਤੀ ਜੇ ਕਿਰਸਾਨੀ ਨਾ ।

ਗੁਰੂਆਂ ਪੀਰਾਂ ਦੀ ਧਰਤੀ, ਇਸਤੇ ਹੈ ਮਾਣ ਪੰਜਾਬੀ ਨੂੰ ।
ਕਰੋ ਦੁਆ ਤੱਤੀ ਵਾ ਨਾ ਲੱਗੇ, ਸੋਹਣੇ ਫੁੱਲ ਗੁਲਾਬੀ ਨੂੰ ।
ਕਿਉਂ ਪਾਣੀ ਹੋ ਗਏ ਖਾਰੇ, ਸ਼ਰਬਤ ਵਰਗਾ ਪਾਣੀ ਨਾ ।
ਕਾਹਦਾ ਜੱਟ ਪੰਜਾਬੀ, ਹੱਥੀਂ ਕੀਤੀ ਜੇ ਕਿਰਸਾਨੀ ਨਾ ।

ਬੋਦੇ ਵਿੱਚ ਫੇਰੇਂ ਕੰਘੀ, ਜੱਟਾ ਤੂੰ ਪੱਗ ਉਤਾਰ ਦਿੱਤੀ ।
ਪੁਰਖਿਆਂ ਦੀ ਕੁਰਬਾਨੀ, ਕਿਉਂ ਮਨੋਂ ਵਿਸਾਰ ਦਿੱਤੀ ।
ਸਿਰ ਦੇਕੇ ਲਈ ਸਰਦਾਰੀ, ਪੱਗ ਦੀ ਕੀਮਤ ਜਾਣੀ ਨਾ ।
ਕਾਹਦਾ ਜੱਟ ਪੰਜਾਬੀ, ਹੱਥੀਂ ਕੀਤੀ ਜੇ ਕਿਰਸਾਨੀ ਨਾ ।

ਹੱਥੀਂ ਕਿਰਤ ਨੂੰ ਭੁੱਲ ਕੇ, ਲੱਭਦਾ ਫਿਰਦੈਂ ਭਈਆਂ ਨੂੰ ।
ਨਾ ਪੱਠੇ ਵੱਢਣੇ ਆਉਂਦੇ, ਅੱਜ ਦੇ ਮੁੰਡਿਆਂ ਕਈਆਂ ਨੂੰ ।
“ਘੁੰਮਣ” ਚਾਟੀ ਵਿੱਚ ਮਧਾਣੀ, ਪਾਵੇ ਕੋਈ ਸੁਆਣੀ ਨਾ ।
ਕਾਹਦਾ ਜੱਟ ਪੰਜਾਬੀ, ਹੱਥੀਂ ਕੀਤੀ ਜੇ ਕਿਰਸਾਨੀ ਨਾ ।
 
Top