Ravivir
VIP
ਦਿਲ ਦੇ ਸ਼ਾਹ ਰਹੇ ਸਮਝ ਜਿਨਾਂ ਨੂੰ
ਉੱਹ ਨਿਕਲੇ ਵਾਂਗ ਫਕੀਰਾਂ
ਲੇ ਕੇ ਦਿਲ ਸਾਡਾ ਨਵਾਂ ਨਰੋਆ
ਕਰ ਗਏ ਲੀਰਾਂ ਲੀਰਾਂ
ਲਖਾਂ ਮੁੱਲ ਵਿੱਚ ਹਾਸੇ ਵਿਕਦੇ
ਧੇਲੇ ਮੁੱਲ ਵਿੱਚ ਪੀੜਾਂ
ਹੰਝੂ ਹਾਵਾਂ ਧੋਖੇ ਸ਼ਿਕਵੇ
ਸਭ ਇੱਹ ਇਸ਼ਕ ਦੀਆ ਜਾਗੀਰਾਂ
ਤੂੰ ਸਿੱਖ ਗਈ ਵਣਜ ਕਮਾਣੇ ਨੀ
ਅਸੀ ਠੱਗ ਲਏ ਵਾਂਗ ਨਿਆਣੇ ਨੀ
ਹੰਝੂਆ ਬਦਲੇ ਦਿਲ ਲੈਣ ਵਾਲੀਏ
ਘਾਟੇ ਤੂੰ ਵੀ ਕਿਸੇ ਤੋਂ ਖਾਏਗੀਂ
ਚਲੇ ਹਾਂ ਅਸੀ ਇਸ ਦੁਨੀਆ ਤੋਂ
ਸਾਡੀ ਲਾਸ਼ ਦਾ ਮੁੱਲ ਕੀ ਪਾਏਗੀਂ
ਤੂੰ ਜਿਸਮਾ ਦਾ ਕੀਤਾ ਵਪਾਰ ਕੂੜੈ
ਅਸੀ ਐਵੇਂ ਬੈਠੇ ਦਿਲ ਹਾਰ ਕੂੜੈ
ਸਮਝ ਕੇ ਤੈਨੂੰ ਅਮ੍ਰਿਤ ਨੀ
ਰੂਹ ਆਪਣੀ ਬੈਠੇ ਸਾੜ ਕੂੜੈ
ਦਰਦ ਉਮਰਾਂ ਦੇ ਦੇਣ ਵਾਲੀਏ
ਦਰਦ ਤੂੰ ਵੀ ਕਿਸੇ ਤੋਂ ਖਾਏਗੀਂ
ਚਲੇ ਹਾਂ ਅਸੀ ਇਸ ਦੁਨੀਆ ਤੋਂ
ਸਾਡੀ ਲਾਸ਼ ਦਾ ਮੁੱਲ ਕੀ ਪਾਏਗੀਂ
ਜਦ ਫੂਲ ਮੇਰੇ ਨੇ ਚੁਗਣੇ ਨੀ
ਕੁਝ ਹੱਡੀਆ ਦੇ ਟੁਕੜੇ ਲੱਭਣੇ ਨੀ
ਇੱਕ ਟੁਕੜਾ ਦਿਲ ਦਾ ਹੋਣਾ ਨੀ
ਨਾਂ ਤੇਰਾ ਲਿਖਿਆ ਹੋਣਾ ਨੀ
ਮਿੱਟ ਜਾਉ ਨਾਮ ਕਿਤਾਬਾਂ ਤੋਂ
ਦਸ ਦਿਲ ਤੋਂ ਕਿਵੇਂ ਮਿਟਾਏਗੀਂ
ਚਲੇ ਹਾਂ ਅਸੀ ਇਸ ਦੁਨੀਆ ਤੋਂ
ਸਾਡੀ ਲਾਸ਼ ਦਾ ਮੁੱਲ ਕੀ ਪਾਏਗੀਂ
ਜਿਵੇਂ ਸਾਨੂੰ ਤੂੰ ਤੜਫਾਇਆ ਏ
ਰੱਬ ਤੈਨੂੰ ਤੜਫਾਵੇ ਨੀ
ਸਾਡੀਆ ਨੀਦਾਂ ਖੋਹਣ ਵਾਲੀਏ
ਤੈਨੂੰ ਵੀ ਚੈਨ ਨਾ ਆਵੇ ਨੀ
ਹੀਰੇ ਮਿੱਟੀ ਰੋਲ ਰਹੀ
ਕਦੇ ਚੇਤੇ ਕਰ ਪਛਤਾਏਗੀ
ਚਲੇ ਹਾਂ ਅਸੀ ਇਸ ਦੁਨੀਆ ਤੋਂ
ਸਾਡੀ ਲਾਸ਼ ਦਾ ਮੁੱਲ ਕੀ ਪਾਏਗੀਂ
"ਰਵੀ" ਦਾ ਬਸ ਤੈਨੂੰ
ਇਨਾਂ ਹੀ ਹੈ ਕਹਿਣਾ ਨੀ
ਸਿੱਖ ਲੇ ਤੂੰ ਵੀ ਹੁਣ
ਹੋਲੀ ਹੋਲੀ ਦੁੱਖ ਸਹਿਣਾ ਨੀ
ਬੀ ਬੀਜ ਕੇ ਬੇਵਫਾਇਆਂ ਦੇ
ਦਸ ਵਫਾ ਤੂੰ ਕਿਥੋ ਪਾਏਗੀ
ਚਲੇ ਹਾਂ ਅਸੀ ਇਸ ਦੁਨੀਆ ਤੋਂ
ਸਾਡੀ ਲਾਸ਼ ਦਾ ਮੁੱਲ ਕੀ ਪਾਏਗੀਂ
ਰਵੀਵੀਰ 2006