ਤੇਜ਼ਪੁਰ (ਅਸਾਮ), 29 ਜਨਵਰੀ (ਏਜੰਸੀ)-ਅਸਾਮ ਦੇ ਸੋਨਿਤਪੁਰ ਜ਼ਿਲ੍ਹੇ ਵਿੱਚ ਅੱਜ ਅਣਪਛਾਤੇ ਵਿਅਕਤੀਆਂ ਨੇ ਸੀ ਪੀ ਆਈ (ਐਮ ਐਲ) ਦੇ 10 ਕਾਰਕੁੰਨਾਂ ਦੀ ਹੱਤਿਆ ਕਰ ਦਿੱਤੀ, ਜਦਕਿ 8 ਹੋਰ ਜ਼ਖਮੀ ਹੋ ਗਏ | ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਲਲਿਤ ਗੋਗੋਈ ਨੇ ਦੱਸਿਆ ਕਿ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ 'ਤੇ ਬੋਰਗਾਂਗ ਪੁਲਿਸ ਥਾਣੇ ਅਧੀਨ ਪੈਂਦੇ ਚਾੳਧੁਆ ਪਿੰਡ ਵਿਚ ਅਰਣਾਚਲ ਪ੍ਰਦੇਸ਼ ਵਾਲੇ ਪਾਸਿਓਾ ਅਣਪਛਾਤੇ ਹਮਲਾਵਰਾਂ ਨੇ ਸੀ ਪੀ ਆਈ (ਐਮ ਐਲ) ਦੇ ਵਰਕਰਾਂ 'ਤੇ ਹਮਲਾ ਕਰ ਦਿੱਤਾ | ਇਸ ਹਮਲੇ ਵਿੱਚ ਸੀ ਪੀ ਆਈ (ਐਮ ਐਲ) ਦੇ 10 ਵਰਕਰ ਮਾਰੇ ਗਏ ਅਤੇ 8 ਹੋਰ ਜ਼ਖਮੀ
ਹੋ ਗਏ | ਸੀ ਪੀ ਆਈ (ਐਮ ਐਲ) ਦੇ ਜਨਰਲ ਸਕੱਤਰ ਬਿਬੇਕ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਵਰਕਰ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਵੱਲੋਂ ਇਲਾਕੇ ਵਿੱਚ ਕੀਤੇ ਜਾ ਰਹੇ ਨਜਾਇਜ ਕਬਜ਼ਿਆਂ ਨੂੰ ਰੋਕਣ ਲਈ ਪਿਛਲੇ ਦੋ ਮਹੀਨਿਆਂ ਤੋਂ ਸਰਹੱਦ 'ਤੇ ਸਨ |