ਵਫਾ ਤੂੰ ਖੁਦ ਨਹੀਂ ਕੀਤੀ,ਅਸਾਡਾ ਦੋਸ਼ ਫਿਰ ਕੀ ਹੈ,

ਵਫਾ ਤੂੰ ਖੁਦ ਨਹੀਂ ਕੀਤੀ,ਅਸਾਡਾ ਦੋਸ਼ ਫਿਰ ਕੀ ਹੈ,


ਰਹੇ ਜੋ ਤੇਰੀ ਉਲਫਤ ਵਿਚ ਅਸੀਂ ਮਦਹੋਸ਼ ਫਿਰ ਕੀ ਹੈ,
ਵਫਾ ਤੂੰ ਖੁਦ ਨਹੀਂ ਕੀਤੀ,ਅਸਾਡਾ ਦੋਸ਼ ਫਿਰ ਕੀ ਹੈ,
ਅਜੀਬ ਤਕਦੀਰ ਹੈ,ਇਸ ਸ਼ਖਸ ਦੀ ਜੋ ਸਹਿ ਰਿਹਾ ਹੈ ਸਦਮੇ,
ਕਿਸੇ ਦੇ ਵਾਸਤੇ ਦਿਨ ਰਾਤ ,ਇਹ ਨਿਰਦੋਸ਼ ਫਿਰ ਕੀ ਹੈ,
ਇਹ ਰੁਜ਼ਗਾਰ ਸੀ ਜੋ ਉਮਰ ਭਰ ਕਰਦੇ ਰਹੇ ਆਪਾਂ,
ਕਿਸੇ ਦੀ ਯਾਦ ਵਿਚ ਤੜਫੇ,ਰਹੇ ਖਾਮੋਸ਼ ਫਿਰ ਕੀ ਹੈ,
ਇਹ ਅਹਿਸਾਸ ਕਾਫੀ ਹੈ,ਅਸੀਂ ਹਮਰਾਜ਼ ਹਾਂ ਦੋਵੇਂ,
ਤੂੰ ਮੇਰੇ ਦਿਲ ਚ ਤਾਂ ਰਹਿਨੀ, ਜੇ ਹੈਂ ਰੁਪੋਸ਼ ਫਿਰ ਕੀ ਹੈ,
ਲੁਕ ਕੇ ਆਦਮੀ ਤੋਂ ਰਖਿਆ ਕੀ ਹੈ ਮੇਰੇ ਰੱਬ ਨੇਂ,
ਨਹੀਂ ਹੈ ਆਦਮੀ ਦੇ ਦਿਲ ਚ ਜੇ ਸੰਤੋਸ਼ ਫਿਰ ਕੀ ਹੈ,

 

chardi kala vich rhiye

HaRdCoRe BiOtEcHnOlOgIsT
...ssa gg...gud one....really nice...
1 4m my side....
"ਸਾਡੇ ਹਿੱਸੇ ਆਈ ਭਾਵੇਂ ਸਿਰਫ਼ ਬੇਵਫ਼ਾਈ,
ਮਿਲੇ ਉਹਨੂੰ ਵਫਾ "ਤੇਜੀ" ਦਿਲ ਇਹੀ ਦੁਆ ਸਦਾ ਕਰਦਾ ਏ....:) :)"
 

kit walker

VIP
Staff member
ਤੂੰ ਮੇਰੇ ਦਿਲ ਚ ਤਾਂ ਰਹਿਨੀ, ਜੇ ਹੈਂ ਰੁਪੋਸ਼ ਫਿਰ ਕੀ ਹੈ,
ਲੁਕ ਕੇ ਆਦਮੀ ਤੋਂ ਰਖਿਆ ਕੀ ਹੈ ਮੇਰੇ ਰੱਬ ਨੇਂ,
ਨਹੀਂ ਹੈ ਆਦਮੀ ਦੇ ਦਿਲ ਚ ਜੇ ਸੰਤੋਸ਼ ਫਿਰ ਕੀ ਹੈ,

 
Top