ਨ ਮੈਨੂੰ ਛੱਡ ਕੇ ਜਾਵੀਂ ਕਦੀ ਤੂੰ

BaBBu

Prime VIP
ਨ ਮੈਨੂੰ ਛੱਡ ਕੇ ਜਾਵੀਂ ਕਦੀ ਤੂੰ
ਮੈਂ ਤੈਨੂੰ ਜਾਨ ਵਾਂਗੂ ਰੱਖਣਾ ਹੈ

ਪਤਾ ਹੁੰਦਾ ਜਦੋਂ ਇਹ ਆਖਦੇ ਹਾਂ
ਕਿ ਲਫਜ਼ਾਂ ਵਿਚ ਕਿਸੇ ਕਦ ਬੱਝਣਾ ਹੈ

ਉਦਾਸੀ ਤੇਰੇ ਵਾਅਦੇ ਸੁਣ ਰਹੀ ਹੈ
ਤੇ ਫਿਰ ਵੀ ਮੇਰੀ ਖਾਤਰ ਬੁਣ ਰਹੀ ਹੈ
ਕੁਝ ਐਸਾ ਜੋ ਮੈਂ ਉਸ ਦਿਨ ਪਹਿਨਣਾ ਹੈ
ਜਦੋਂ ਓੜਕ ਦਾ ਠੱਕਾ ਝੁੱਲਣਾ ਹੈ

ਤ੍ਰਭਕ ਉੱਠਦਾ ਹਾਂ ਮੈਂ ਉਹ ਵਾਕ ਸੁਣ ਕੇ
ਜੁ ਹਾਲੇ ਤੇਰੇ ਦਿਲ ਵਿਚ ਬਣ ਰਿਹਾ ਹੈ
ਤੇ ਤੈਨੁੰ ਖੁਦ ਨਹੀਂ ਮਾਲੂਮ ਕਿ ਤੂੰ
ਕਿਸੇ ਦਿਨ ਅਪਣੇ ਮੂੰਹੋਂ ਕੱਢਣਾ ਹੈ

ਮੈਂ ਉਸਦੇ ਜ਼ਖਮ ਖਾਤਰ ਮਨ ਹੀ ਮਨ ਵਿਚ
ਸਦਾ ਮਹਿਫੂਜ ਰੱਖੀ ਥਾਂ ਬਦਨ ਵਿਚ
ਉਹ ਜਿਹੜਾ ਤੀਰ ਗੈਬੋਂ ਚੱਲਣਾ ਹੈ
ਤੇ ਮੇਰੇ ਦਿਲ 'ਚ ਆ ਕੇ ਲੱਗਣਾ ਹੈ

ਹਮੇਸ਼ਾ ਪਾਸ ਤੈਨੂੰ ਲੋਚਦਾ ਹਾਂ
ਤਿੜਕ ਜਾਨਾਂ ਜਦੋਂ ਪਰ ਸੋਚਦਾ ਹਾਂ
ਰਗਾਂ ਦੇ ਪਿੰਜਰੇ ਵਿਚ ਕਿਉਂ ਕਿਸੇ ਨੂੰ
ਭਲਾ ਮੈਂ ਕੈਦ ਕਰ ਕੇ ਰੱਖਣਾ ਹੈ

ਰਹੇ ਹਾਂ ਉਮਰ ਭਰ ਇਕ ਜਾਨ ਦੋਵੇਂ
ਅਖੀਰੀ ਵਕਤ ਇਹ ਮੰਜ਼ਰ ਹੈ ਕੈਸਾ
ਕਿ ਤੂੰ ਪਰਵਾਜ਼ ਭਰਨੀ ਅੰਬਰਾਂ ਦੀ
ਤੇ ਮੈਂ ਏਥੇ ਹੀ ਟੁੱਟ ਕੇ ਡਿੱਗਣਾ ਹੈ
 
Top