Lyrics Gurdas Mann-Kudiye

jimmisohi

Member
ਕੁੜੀਏ ਕਿਸਮਤ ਪੂੜੀਏ ਤੈਨੂੰ ਇੰਨਾ ਪਿਆਰ ਦਿਆ ,
ਅਪਨੇ ਹਿੱਸੇ ਦੀ ਦੁਨੀਆ ਤੈਥੋ ਵਾਰ ਦਿਆ,

ਤੂੰ ਜੰਮੀ ਤਾ ਮਾਪੇ ਕਹਿਣ ਪਰਾਈ ਏ ਧੀਏ ,
ਸੁਹਰੇ ਘਰ ਵਿੱਚ ਕਹਿਣ ਬੇਗਾਨੀ ਜਾਈ ਏ ਧੀਏ,
ਕਿਹੜੇ ਘਰ ਦੀ ਆਖਾ ਤੈਨੂੰ ਕੀ ਸਤਿਕਾਰ ਦਿਆ,
ਅਪਨੇ ਹਿੱਸੇ ਦੀ ਦੁਨੀਆ ਤੈਥੋ ਵਾਰ ਦਿਆ,

ਇਕ ਧੌਬੀ ਲਈ ਸੀਤਾ ਮਾਂ ਨੂੰ ਰਾਮ ਵਿਸਾਰ ਗਏ,
ਜੂਏ ਵਿੱਚ ਦਰੋਪਤੀਏ ਤੈਨੂੰ ਪਾਡਵ ਹਾਰ ਗਏ,
ਜੀ ਕਰਦਾ ਮੈ ਆਪਣੀ ਕਿਸਮਤ ਤੈਨੂੰ ਊਧਾਰ ਦਿਆ,
ਅਪਨੇ ਹਿੱਸੇ ਦੀ ਦੁਨੀਆ ਤੈਥੋ ਵਾਰ ਦਿਆ,

ਸੱਤ ਭਰਾ ਇੱਕ ਮਿਰਜਾ ਬਾਕੀ ਕਿੱਸਾਕਾਰਾ ਨੇ ,
ਇੱਕਲੀ ਸਾਹਿਬਾਂ ਬੁਰੀ ਬਣਾ ਤੀ ਮਰਦ ਹਜਾਰਾਂ ਨੇ,
ਕਵੀਆ ਦੀ ਇਸ ਗਲਤੀ ਨੂੰ ਮੈ ਕਿਵੇਂ ਸੁਧਾਰ ਦਿਆ
ਅਪਨੇ ਹਿੱਸੇ ਦੀ ਦੁਨੀਆ ਤੈਥੋ ਵਾਰ ਦਿਆ,

ਮਰਜਾਣੇ ਦੇ ਅੰਦਰ ਬਸਦੀ ਕੁੜੀਏ ਜੀਊਦੀ ਰਹ ,
ਤੂੰ ਕਮਲੀ ਮੈ ਕਮਲਾ ਤੇਰਾ ਗੀਤ ਲਿਖਾਉਦੀ ਰਹ,
ਸਦਾ ਸੁਹਾਗਣ ਜੀਵੇ ਤੇਰੀ ਨਜਰ ਉਤਾਰ ਦਿਆ,
ਅਪਨੇ ਹਿੱਸੇ ਦੀ ਦੁਨੀਆ ਤੈਥੋ ਵਾਰ ਦਿਆ
 
Top