Lyrics tu taan hun ki mudna-debi makhsoospuri

ਤੂੰ ਤਾਂ ਹੁਣ ਕੀ ਮੁੜਨਾ, ਜਿਹੜੀ ਲੰਘ ਗਈ ਘੜੀ ਨਾ ਮੁੜਦੀ
ਮਿੱਤਰਾਂ ਦੀ ਅਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਗੀ

ਯਾਰੀ ਲੋਹੇ ਉੱਤੇ ਲੀਕ ਸੀ ਤੂੰ ਆਖਦੀ, ਉਹ ਪਾਣੀ ਉੱਤੇ ਲੀਕ ਨਿਕਲੀ
ਉੱਡੀ ਗੱਲ ਕਦੇ ਕੋਈ ਤੇਰੇ ਬਾਰੇ, ਉਹ ਹੌਲੀ ਹੌਲੀ ਠੀਕ ਨਿਕਲੀ
ਵਿਹੜੇ ਚ ਬੇਗਾਨਿਆਂ ਦੇ, ਤੇਰੇ ਗੋਟੇ ਵਾਲੀ ਚੁੰਨੀ ਕਹਿੰਦੇ ਉੜਦੀ
ਮਿੱਤਰਾਂ ਦੀ ਅਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਗੀ
ਤੂੰ ਤਾਂ ਹੁਣ ਕੀ ਮੁੜਨਾ, ਜਿਹੜੀ ਲੰਘ ਗਈ ਘੜੀ ਨਾ ਮੁੜਦੀ

ਕਿੰਝ ਉੱਕਦਾ ਸ਼ਿਕਾਰੀ ਨੀ ਨਿਸ਼ਾਨਾ, ਨੀ ਆ ਕੇ ਤੂੰ ਗਰੀਬ ਮਾਰਿਆ
ਭੁੱਲ ਗਈ ਹੋਣਿ ਮੜਕੇ ਜਿਹੇ ਵਾਲੀ, ਜੋ ਆ ਕੇ ਤੂੰ ਗਰੀਬ ਮਾਰਿਆ
ਉਹੀ ਚੀਜ਼ ਸਾਡੀ ਟੁੱਟ ਗਈ, ਜੋ ਟੁੱਟ ਕੇ ਕਦੇ ਨਾ ਜੁੜਦੀ
ਮਿੱਤਰਾਂ ਦੀ ਅਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਗੀ
ਤੂੰ ਤਾਂ ਹੁਣ ਕੀ ਮੁੜਨਾ, ਜਿਹੜੀ ਲੰਘ ਗਈ ਘੜੀ ਨਾ ਮੁੜਦੀ

ਹੁੰਦੀ ਵੇਖ ਕੇ ਕੈਲੰਡਰ ਹੈਰਾਨੀ, ਨੀ ਤੇਰੇ ਬਾਝੋਂ ਕਿੰਨੀ ਜੀ ਲਈ
ਪੱਕਾ ਪਤਾ ਨਹੀਂ ਹਿਸਾਬ ਨਹੀਓਂ ਕੋਈ, ਨੀ ਤੇਰੇ ਪਿੱਛੋਂ ਕਿੰਨੀ ਪੀ ਲਈ
ਨੀ ਤੇਰੇ ਜਿਹਾ ਮੁੱਖ ਵੇਖ ਕੇ ਸਾਡੇ ਕਾਲਜੇ ਚ ਸੂਲ ਜਿਹੀ ਖੁਰਦੀ
ਮਿੱਤਰਾਂ ਦੀ ਅਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਗੀ
ਤੂੰ ਤਾਂ ਹੁਣ ਕੀ ਮੁੜਨਾ, ਜਿਹੜੀ ਲੰਘ ਗਈ ਘੜੀ ਨਾ ਮੁੜਦੀ

ਮਿਲੇ 'ਦੇਬੀ' ਨੂੰ ਗੀਤ ਵਿੱਚ ਤੋਹਫ਼ੇ, ਗੀਤਾਂ ਨੂੰ ਮਸ਼ਹੂਰੀ ਮਿਲ ਗਈ
ਕਹਿੰਦੇ ਕੁਝ ਵੀ ਨੀ ਰੱਬ ਨੇ ਲੁਕੋਇਆ ਕਿ ਹਰ ਸ਼ੈਅ ਜ਼ਰੂਰੀ ਮਿਲ ਗਈ
ਨੇੜੇ ਰਹਿਣ ਵਾਲੇ ਜਾਣਦੇ ਉਹਦੀ ਜ਼ਿੰਦਗੀ ਚ ਕਿਹੜੀ ਚੀਜ਼ ਥੁੜਦੀ
ਮਿੱਤਰਾਂ ਦੀ ਅਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਗੀ
ਤੂੰ ਤਾਂ ਹੁਣ ਕੀ ਮੁੜਨਾ, ਜਿਹੜੀ ਲੰਘ ਗਈ ਘੜੀ ਨਾ ਮੁੜਦੀ
 

kanav.s

Member
Re: tu taan hun ki mudna-debi makhsoospu

Hello i am new and i want to download this song please upload on mediafire.com


mai is gane nu thale lana chauna hai kripa kar ke is gane nu mediafire.com pe chada dijiye...........
 
Top