UNP

Haal- Maddan Maddi

ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ, ਚੁੱਪ ਕਰਕੇ ਕੋਲੋਂ ਲੰਘ ਗਏ ਨੇਂ.. ਮੇਰੀ ਸੋਚਾਂ ਦੇ ਵਿੱਚ ਰਾਤ ਗਈ, ਖੌਰੇ ਰੁੱਸ ਗਏ - ਖੌਰੇ ਸੰਗ ਗਏ ਨੇਂ..|| ਓਦੇ ਚਿੱਟੇ-ਦੰਦ ਮੈਨੂੰ ਇਉਂ .....


Go Back   UNP > Contributions > Lyrics

UNP

Register

  Views: 821
Old 05-06-2009
bony710
 
Haal- Maddan Maddi

ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ,
ਚੁੱਪ ਕਰਕੇ ਕੋਲੋਂ ਲੰਘ ਗਏ ਨੇਂ..
ਮੇਰੀ ਸੋਚਾਂ ਦੇ ਵਿੱਚ ਰਾਤ ਗਈ,
ਖੌਰੇ ਰੁੱਸ ਗਏ - ਖੌਰੇ ਸੰਗ ਗਏ ਨੇਂ..||

ਓਦੇ ਚਿੱਟੇ-ਦੰਦ ਮੈਨੂੰ ਇਉਂ ਜਾਪਣ,
ਜਿਵੇਂ ਮੋਤੀ ਚਮਕਣ ਹਾਰਾਂ ਵਿੱਚ..
ਓਦੇ ਮੱਥੇ ਤੇ ਕੋਈ ਵਾਦਾ ਸੀ,
ਜਿਵੇਂ ਖਿੜਿਆ ਗੀਤ ਬਹਾਰਾਂ ਵਿੱਚ..
ਕਿਸੇ ਜ਼ਹਿਰੀ-ਸੱਪ ਦੇ ਡੰਗ ਵਾਂਗੂੰ,
ਸਾਨੂੰ ਨਜ਼ਰਾਂ ਦੇ ਨਾਲ ਡੰਗ ਗਏ ਨੇਂ..
ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ,
ਚੁੱਪ ਕਰਕੇ ਕੋਲੋਂ ਲੰਘ ਗਏ ਨੇਂ..||

ਜਦ ਸੋਚਾਂ ਵਿੱਚ ਕਚਨਾਰ ਜਿਹੀ,
ਕਦੇ ਆਕੇ ਗੱਲਾਂ ਕਰਦੀ ਏ..
ਜਿਵੇਂ ਸਓਣ ਦੀ ਪਹਿਲੀ ਬਾਰਿਸ਼,
ਆ ਬੰਜਰ ਧਰਤੀ ਤੇ ਵਰਦੀ ਏ..
ਚਲੋ ਇੱਕ-ਦੋ ਘੜੀਆਂ ਸੁਪਨਾ ਸਹੀ,
ਪਾ ਸੀਨੇ ਦੇ ਵਿੱਚ ਠੰਡ ਗਏ ਨੇਂ..
ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ,
ਚੁੱਪ ਕਰਕੇ ਕੋਲੋਂ ਲੰਘ ਗਏ ਨੇਂ..||

ਗੰਭੀਰ ਹਾਦਸੇ ਹੋਵਣ ਗੇ,
ਓ ਮੋਢੇ ਤੇ ਗੁੱਤ ਸੁੱਟੇ ਨਾਂ..
ਮੇਰੇ ਦਿਲ ਵਿੱਚ ਹੋਇਆ ਕਾਇਮ ਰਹੇ,
ਏ ਭਰਮ ਜਿਹਾ ਵੀ ਟੁੱਟੇ ਨਾਂ..
ਰੱਬ ਕਰਕੇ ਕਦੇ ਵੀ ਉੱਤਰੇ ਨਾਂ,
ਮੈਨੂੰ ਜਿਹੜੇ ਰੰਗ ਵਿੱਚ ਰੰਗ ਗਏ ਨੇਂ..
ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ,
ਚੁੱਪ ਕਰਕੇ ਕੋਲੋਂ ਲੰਘ ਗਏ ਨੇਂ..||

 
Old 12-08-2009
RUPIND3R
 
Re: Haal- Maddan Maddi

nice aa

 
Old 12-08-2009
*HAPPY*
 
Re: Haal- Maddan Maddi

veryyyyyyyyyyyyyy niceeeeeeeeeeeeee

 
Old 12-08-2009
tejy2213
 
Re: Haal- Maddan Maddi

nice........tfs


Reply
« Dubara Lage Pa Gaya -MANMOHAN WARIS VIRSA 2009 | Wo kagaz ki kashti »

Similar Threads for : Haal- Maddan Maddi
Eh teri gal maddi sajjana

UNP