writn bye our dj membr :) thank u bro

ਇਹ ਕਵਿਤਾ ਮੈਂ " ਗੁਰੀ ਵੀਰ" ਲਈ ਲਿਖ ਰਿਹਾ ਹਾਂ,ਤੇ ਮੈਨੂੰ ਮਾਣ ਹੈ ਹਰ ਉਸ ਪੰਜ਼ਾਬੀ ਤੇ ਜੋ ਕਿਸੇ ਨਾ ਕਿਸੇ ਤਰਾਂ ਆਪਣੀ ਮਾਂ ਬੋਲੀ ਦੀ ਸੇਵਾ ਕਰਦਾ ਹੈ ਅਤੇ ਆਪਣੇ ਵਿਰਸੇ ਨੂੰ ਸੰਭਾਲ ਦਾ ਹੈ। ਹਰ ਉਸ ਪੰਜ਼ਾਬੀ ਨੂੰ ਮੈਂ ਦਿਲ ਤੋ ਸਲਾਮ ਕਰਦਾ ਹਾਂ।

ਜਦ ਵੀ ਮਹਿਫਿ਼ਲ ਵਿੱਚ ਖਲੋਏ "ਗੁਰੀ",
ਮੋਤੀ ਕਵਿਤਾ ਵਿੱਚ ਪਰੋਏ "ਗੁਰੀ"
ਦੁੱਖ ਕਿਸੇ ਦਾ ਦੇਖ ਕੇ ਤੜਪੇ ਦਿਲ ਉਹਦਾ
ਅੱਖਰਾਂ ਰਾਹੀ ਬੁੱਕ-ਬੁੱਕ ਰੋਏ "ਗੁਰੀ"
ਨਿਰਮਲ,ਨਿਰਛਲ, ਪਾਕ ਸ਼ੇਅਰ ਜ਼ਦ ਲਿਖਦਾ ਹੈ
ਮਿੱਤਰੋ ਮੈਲ ਮਨਾਂ ਦੀ ਧੋਏ "ਗੁਰੀ"
ਹੇਕ ਕਿਸੇ ਦੇ ਦੁਖ-ਦਰਦ ਦੀ ਲੁਉਦਾ ਏ,
ਬੋਲੀਆਂ ਕਦੇ ਵੀ ਪਾਉਦਾ ਹੋਇਆਂ "ਗੁਰੀ"
ਕਵਿਤਾ ਲਿਖਦਾ ਏ ਤਾਂ ਪੈੜਾਂ ਪਾਉਂਦਾ ਏ ,
ਸਭ ਦੇ ਮਨ ਵਿੱਚ ਸਮੋਏ "ਗੁਰੀ'
ਉਂਝ ਵਿਦਿਆਰਥੀ ਏ ਪਰ ਹੈ ਕਵੀ ਵੀ,
ਫ਼ਰਜ਼ ਨਿਭਉਂਦਾ ਆਪਣੇ ਦੋਏ "ਗੁਰੀ"
ਕਾਲੇ ਅੱਖਰ ਨਾ ਲਿਖੇ ਸਮਝ dc ਤੇ,
ਬੀ ਚਾਨਣ ਦਾ ਦਿਲਾ 'ਚ ਪਰੋਏ "ਗੁਰੀ"
ਸ਼ੇਅਰਾਂ ਦੇ ਵਿੱਚ ਜ਼ਾਨ ਫੂਕਦਾ ਜ਼ਾਂਦਾ ਏ
ਦਵੇ ਜ਼ਿਵਾ ਜੋ ਜਜ਼ਬੇ ਮੋਏ "ਗੁਰੀ"
ਵੰਡ ਨਾ ਕਾਣੀ ਹੋਵੇ ਕਿਧਰੇ " ਅਮਿ੍ਤ ਲੁਧਿਆਣੇ " ਵਾਲਿਆ,
ਟਿਬੇ ਢਾਉਂਦਾ, ਭਰਦਾ ਟੋਏ "ਗੁਰੀ"
 
Top