*ਕਰਜਾ v/s ਸਰਕਾਰ*

GöLdie $idhu

Prime VIP
*ਕਰਜਾ v/s ਸਰਕਾਰ*

*ਜੱਟ*
ਪਚਵੰਜਾਂ ਲਿਆਦਾਂ ਵੇਚ ਕੇ ਜੀਟਰ
ਚੁੱਲੇ ਦੀ ਥਾਂ ਚੱਲ ਗਿਆ ਹੀਟਰ
A.C ਦੇ ਨਾਲ ਘੁੰਮ ਗਿਆ ਮੀਟਰ
ਬੱਸ ਐਵੇ ਦਿਮਾਗ ਹੋ ਡੱਲ ਗਿਆ,

*ਨੀ ਕਰਜਾ ਮਾਫ ਕਰੀਂ ਸਰਕਾਰੇ*
*ਜੱਟ ਲਿਮਟੋ ਬਾਹਰ ਚੱਲ ਗਿਆ।*

*ਸਰਕਾਰ*
ਸਮਾਰਟਫੋਨਾ ਦੇ ਛੱਡਦੇ ਸੁਪਨੇ
ਆਗੇ ਮੋਟਰਾਂ ਦੇ ਮੀਟਰ ਵਿਕਨੇ
ਰੋਣੇ- ਧੋਣੇ ਸੋਡੇ ਨੀ ਮੁੱਕਣੇ
ਵੜ ਅੰਦਰ ਅੱਖਾਂ ਸਾਫ ਕਰੀ,

*ਹੁਣ ਜੱਟਾ ਵਾਅਦੇ ਨਾ ਹੋਣੇ ਪੂਰੇ*
*ਪਹਿਲੀ ਭੁੱਲ-ਚੁੱਕ ਮਾਫ ਕਰੀ ।*

*ਜੱਟ*
ਦੋ- ਹਜ਼ਾਰ ਫੁੱਟ ਛੱਤ ਕੇ ਧਰਤਾ
P.O.P ਨਾਲ ਰੰਗ ਵੀ ਕਰਤਾ
ਜੋੜੀਆ, ਪੱਥਰ, ਸ਼ੀਸ਼ਾ ਜੜਤਾ
ਮਿਸਤਰੀ ਘਰੌਂ ਅਜੇ ਕੱਲ ਗਿਆ,

*ਨੀ ਕਰਜਾ ਮਾਫ ਕਰੀਂ ਸਰਕਾਰੇ*
*ਜੱਟ ਲਿਮਟੋ ਬਾਹਰ ਚੱਲ ਗਿਆ ।*

*ਸਰਕਾਰ*
ਪੜਿਆ ਫਿਰਦਾ ਮੁਲਖ ਬਥੇਰਾ,
ਧੱਕਾ ਕਾਹਤੋ ਕਰਦੇ ਔ ਸ਼ੇਰਾ,
ਆਪਣਾ ਚਲਾ ਲੋ ਡੰਡਾਂ-ਡੇਰਾ
ਨਾ ਨੌਕਰੀ ਦੀ ਕੋਈ ਆਸ ਕਰੀਂ,

*ਹੁਣ ਜੱਟਾ ਵਾਅਦੇ ਨਾ ਹੋਣੇ ਪੂਰੇ*
*ਪਹਿਲੀ ਭੁੱਲ-ਚੁੱਕ ਮਾਫ ਕਰੀ ।*

*ਜੱਟ*
ਵਿਆਹ-ਸ਼ਾਦੀਆ ਦੇ ਫੱਟੇ ਚੱਕਤੇ,
ਵਾਢਾ ਧਰਲਿਆ ਨਿਆਂਈ ਦੇ ਟੱਕ ਤੇ
ਸ਼ਰੀਕ ਅਸੀ ਸੀ ਮਚਾਕੇ ਰੱਖਤੇ
ਉਦੋ " ਧਾਲੀਵਾਲ" ਖਰਚੇ ਝੱਲ ਗਿਆ,

*ਨੀ ਕਰਜਾ ਮਾਫ ਕਰੀਂ ਸਰਕਾਰੇ*
*ਜੱਟ ਲਿਮਟੋ ਬਾਹਰ ਚੱਲ ਗਿਆ।*

*ਸਰਕਾਰ*
ਹੁਣ ਧਰਨਿਆ ਉੱਤੇ ਰਲਕੇ ਜਾਂਈ
ਸਕੂਲੀ ਬੱਸਾਂ ਤੇ ਚੜਕੇ ਜਾਂਈ
ਪਰ ਡਾਂਗ ਫਿਰਨ ਤੋਂ ਡਰਕੇ ਜਾਈ
ਭਾਵੇ " ਕੇਵਲ" ਵਰਗੇ ਦਾ ਸਾਥ ਕਰੀ

*ਹੁਣ ਜੱਟਾ ਵਾਅਦੇ ਨਾ ਹੋਣੇ ਪੂਰੇ*
*ਪਹਿਲੀ ਭੁੱਲ-ਚੁੱਕ ਮਾਫ ਕਰੀ ।*
 
Top