ਮੈਨੂੰ u n p ਜਾਪੇ, ਪੇਂਡੂ ਸੱਥ ਵਰਗੀ

gurpreetpunjabishayar

dil apna punabi
ਮੈਨੂੰ u n p ਜਾਪੇ, ਪੇਂਡੂ ਸੱਥ ਵਰਗੀ ।।
ਮਾਰੀ ਮਿਤਰਾਂ ‘ਨਾ ਖੁੰਢਾਂ ਉੱਤੇ ਗੱਪ ਵਰਗੀ ।।

ਲੋਕੀਂ ਲੱਭ ਕੇ ਕਲਿਪਾਂ ਦਿਲ ਛੂੰਹਦੀਆਂ ਦਿਖਾਉਂਦੇ ।
ਕਈ ਸ਼ੇਅਰਾਂ ਤੇ ਕੁਮੈਂਟਾਂ ਨਾਲ ਮਾਣ ਨੇ ਵਧਾਉਂਦੇ ।
ਸਾਰੀ ਗੱਲ ਹੈ ਕਲਾਤਮਕ ਹੱਥ ਵਰਗੀ ।।
ਮੈਨੂੰ u n p ਜਾਪੇ, ਪੇਂਡੂ ਸੱਥ ਵਰਗੀ ।।

ਕਈ ਗੱਲ ਕਰਦੇ ਨੇ ਬੜੀ ਹੀ ਵੀਚਾਰ ਕੇ ।
ਕਈ ਗਾਲਾਂ ਦੀ ਟਿਪਣੀ ਲਿੱਖ ਜਾਂਦੇ ਦੂਜੇ ਦੇ ਸ਼ੇਅਰ ਤੇ ।
ਹੁੰਦੀ ਸੂਝ ਹੈ ਮਹੌਲ ਵਾਲੀ ਮੱਤ ਵਰਗੀ ।।
ਮੈਨੂੰu n p ਜਾਪੇ, ਪੇਂਡੂ ਸੱਥ ਵਰਗੀ ।।

ਜੇ ਕੋਈ ਕਰਦਾ ਗਲਤ ਗੱਲ ਉਹਨੂੰ ਬਦ ਕਰ ਜਾਂਦੇ ।
ਕਈ ਝੂਠੀ ਆਈਡੀ ਨਾਲ ਚਿੱਟੇ ਨੂੰ ਬਲੈਕ ਕਰ ਜਾਂਦੇ ।
ਨਵੀਂ ਤਕਨੀਕ,,,,, ਔਖੀ ਪੈਂਦੀ ਨੱਥ ਵਰਗੀ ।।
ਮੈਨੂੰ u n p ਜਾਪੇ, ਪੇਂਡੂ ਸੱਥ ਵਰਗੀ ।।

ਪਹਿਲਾਂ ਅੱਖਾਂ ਮੀਚ ਸਾਰਿਆਂ ਨੂੰ ਦੋਸਤ ਬਣਾਉਂਦੇ ।
ਪਿੱਛੋਂ ਕਰ ਕੇ ਡਲੀਟ ਨੇ ਬਲਾਕ ਕਰਵਾਉਂਦੇ ।
ਜੱਭ ਮੁੱਕਦੀ ਵਿਰੋਧ ਤੇ ਕੁਪੱਤ ਵਰਗੀ ।।
ਮੈਨੂੰ u n p ਜਾਪੇ, ਪੇਂਡੂ ਸੱਥ ਵਰਗੀ ।।

ਆਓ u n p ਉੱਤੇ ਚੰਗੇ ਦੋਸਤ ਬਣਾਈਏ ।
ਕੁਝ ਸਿੱਖੀਏ ਨਵਾਂ ਤੇ ਕੁਝ ਹੋਰਾਂ ਨੂੰ ਸਿਖਾਈਏ ।
ਬੋਲੀ ਮਿੱਠੀ ਰੱਖੋ ਸੱਜਣਾ ਦੇ ਖਤ ਵਰਗੀ ।।
ਮੈਨੂੰ u n p ਜਾਪੇ, ਪੇਂਡੂ ਸੱਥ ਵਰਗੀ
 
Top