Satinder Sartaj or Gurdas Mann

  • Thread starter userid97899
  • Start date
  • Replies 79
  • Views 6K

Satinder Sartaj or Gurdas Mann


  • Total voters
    58
  • Poll closed .

kanjjar

Banned
@ bapu bilkul sahi keha veer halle tan shuruaat hai. Jis bande naal sartaj da mukabla kar rahe ne us nu 30 saal toh vi vad ho chukke ne. halle tan sartaj seep hai moti banan nu tan halle vathera time laggu.......
 

P-_-u-_-n-_-j-_-a-_-b

Well-known member
Gurdas Maan :x Nai Ressa Gurdas Maan Babe Wargiya Sartaj Ta Haje Kal Jameya Naale Oh Drame Jahe Bahut Karda Jida Pata Nai Kena Ke Wada Fakeer Hunda :fp Apne Muh To He Apni Tareefa Jahiya Karda Rehnda Interviews Vich :fp ohda awaj pave theek aa ohdi goon vich chalo jida v aa agla apne to ta sahi aa :p par gurdas maan :x kaim aaa
 
U

userid97899

Guest
^^^^ kaka gurdas mann di jehna nall laggi aa ohna de aage ehu jahe jawak khar v ni sakde :y

laddi shah mera yaar keh giya :pr nahi reesa mann sabb diya
 
sartaaj ne aje kal gaonaa shuru kitta hai,, te pta ni kinniya ku unglaa uth chukkiya ne ohde against... Like "chori de songs .. Etc"

te baba tan yaar fakeer hai asli...
Ohda har ikk lafaz ohde waanu "nimana" hunda hai...
ਗੁਰਦਾਸ ਮਾਨ ਦੇ ਗੀਤ "ਸਾਡੀ ਜਿਥੇ ਲੱਗੀ ਹੈ ਤੂੰ ਲੱਗੀ ਰਹਿਣ ਦੇ..." ਤੋਂ ਬਾਅਦ ਬਹੁਤ ਸਾਰੇ ਸੁਹਿਰਦ ਸੱਜਣ ਇਹ ਸਮਝ ਗਏ ਹਨ ਕਿ ਇਸ ਗਾਇਕ ਨੇ ਕਿਵੇਂ ਸਿੱਖੀ ਕਦਰਾਂ ਦਾ ਵਿਰੋਧ ਕੀਤਾ ਹੈ, ਪਰ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ। ਇਸ ਦੇ ਗੀਤ ਸ਼ਰਾਬ ਦੀ ਇੰਨੀ ਜ਼ਿਆਦਾ ਵਕਾਲਤ ਕਰਦੇ ਹਨ ਜਿੰਨੀ ਕਿ ਕੋਈ ਸ਼ਰਾਬ ਕੰਪਨੀ ਵੀ ਸ਼ਰਾਬ ਦੀ ਮਸ਼ਹੂਰੀ ਨਹੀਂ ਕਰਦੀ ਹੋਣੀ। ਖਾੜਕੂ ਸਿੱਖ ਸੰਘਰਸ਼ ਮੌਕੇ ਗੀਤ ਸੱਭਿਆਚਾਰ ਇਸ ਅਲਾਮਤ ਤੋਂ ਕਾਫੀ ਹੱਦ ਤੱਕ ਛੁਟਕਾਰਾ ਹਾਸਿਲ ਕਰ ਚੁੱਕਾ ਸੀ ਪਰ ਇਸ ਦੀ ਮੁੜ ਵਾਪਸੀ ਸਰਕਾਰੀ ਸਰਪ੍ਰਸਤੀ ਨਾਲ ਗੁਰਦਾਸ ਮਾਨ ਨੇ ਹੀ ਕਰਵਾਈ ਤੇ ਨਤੀਜਾ ਅੱਜ ਇਹ ਹੈ ਕਿ ਪੰਜਾਬੀ ਦੇ ਹਰ ਪੰਜ ਵਿਚੋਂ ਚਾਰ ਗੀਤ ਸ਼ਰਾਬ ਤੇ ਸ਼ਰਾਬੀਆਂ (ਨਸ਼ੇੜੀਆਂ) ਦੇ ਹੀ ਗੀਤ ਗਾ ਰਹੇ ਨੇ।


ਜਦੋਂ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ ਤੇ ਘਰੋਂ ਜਰਬੀ ਚੁੱਕ ਕੇ ਤੇ ਲਾਪਤਾ ਕਰਕੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ ਤਾਂ ਠੀਕ ਉਸ ਸਮੇਂ ਪੰਜਾਬ ਸਰਕਾਰ ਨੇ ਪੰਜਾਬ ਵਿਚ "ਅਖਾੜਾ ਕਲਚਰ" ਲੋਕ ਮਾਨਸਿਕਤਾ ਨੂੰ ਢਾਹ ਲਾਉਣ ਲਈ ਮੁੜ ਉਭਾਰਿਆ। ਪੰਜਾਬ ਪੁਲਿਸ ਨੇ ਆਪਣਾ ਇਕ ਸੱਭਿਆਚਾਰਕ ਵਿੰਗ ਬਣਾ ਕੇ ਜ਼ਬਰਦਸਤੀ ਅਖਾੜੇ ਲਵਾਏ। ਕਈ ਪਿੰਡਾਂ ਦੇ ਸੁਹਿਰਦ ਸਰਪੰਚ ਜੋ ਇਸ ਪੈਣ ਜਾ ਰਹੇ ਵਿਗਾੜ ਦੇ ਵਿਰੁੱਧ ਸਨ ਪੁਲਿਸ ਵੱਲੋਂ ਸੱਥਾਂ ਵਿਚ ਕੁੱਟੇ ਗਏ।


ਉਸ ਸਮੇਂ ਇਸ ਸਰਕਾਰੀ ਤੇ ਪੁਲਿਸ ਨੀਤੀ ਦੀ ਸ਼ੁਰੂਆਤ ਗੁਰਦਾਸ ਮਾਨ ਨੇ ਹੀ ਕੀਤੀ ਸੀ। ਉਸ ਨੇ ਕੇ. ਪੀ. ਐਸ. ਗਿੱਲ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹਾਜ਼ਰੀ ਵਿਚ "ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ..." ਗੀਤ ਰਾਹੀਂ ਪੰਜਾਬ ਦੀ ਨੌਜਵਾਨੀ ਨੂੰ ਸਰਕਾਰ ਦੀ ਨੀਤੀ ਦੇ ਦਰਸ਼ਨ ਕਰਵਾਏ ਸਨ ਕਿ ਸਰਕਾਰ ਉਨ੍ਹਾਂ ਨੂੰ ਕਿਸ ਰਸਤੇ ਤੋਰਨਾ ਚਾਹੁੰਦੀ ਸੀ। ਇਕ ਗੱਲ ਜ਼ਰੂਰ ਹੈ ਕਿ ਉਸ ਦੇ ਸਾਰੇ ਗੀਤ ਅਜਿਹੇ ਨਹੀਂ ਹਨ, ਪਰ ਕਿਸੇ ਮਕਬੂਲ ਗਾਇਕ ਵੱਲੋਂ ਜੋ ਸੁਨੇਹੇਂ ਸਮਾਜ ਨੂੰ ਦਿੱਤੇ ਜਾਂਦੇ ਹਨ ਉਹ ਆਪਣਾ ਖਾਸ ਮਨੋਵਿਗਿਆਨਕ ਅਸਰ ਰੱਖਦੇ ਹਨ। ਮਹਿਖਾਨਿਆਂ ਤੇ ਸ਼ਰਾਬ ਅਤੇ ਹੋਸ਼ ਦੇ ਮੁਕਾਬਲੇ ਵਿਚ "ਮਸਤੀ" (ਭਲਾ ਕਿਹੜੀ ਮਸਤੀ, ਫਕੀਰਾਂ ਵਾਲੀ ਨਹੀਂ ਸ਼ਰਾਬੀਆਂ ਵਾਲੀ, ਭਾਵੇਂ ਗੀਤ ਸੁਣ ਕੇ ਵੇਖ ਲਵੋ) ਦੀ ਵਕਾਲਤ ਉਸ ਵੱਲੋਂ ਜਿਸ ਸਮੇਂ ਤੇ ਜਿਸ ਦੌਰ ਵਿਚ ਕੀਤੀ ਗਈ ਉਸੇ ਦੇ ਸੰਧਰਭ ਵਿਚ ਹੀ ਇਨ੍ਹਾਂ ਗੀਤਾਂ ਦੇ ਅਸਲ ਅਰਥ ਸਮਝੇ ਜਾ ਸਕਦੇ ਹਨ।
 
Top