Majdoori Te Majboori :(

ਮੈਡਮ ਰੋਜਾਨਾ ਦੀ ਤਰਾ ਕਲਾਸ ਚ ਹਾਜਰੀ ਲਾ ਰਹੀ ਸੀ. ਇੱਕ ਲੜਕਾ ਕੱਲ ਵੀ ਨਹੀ ਸੀ ਅਾਇਆ, ਅੱਜ ਵੀ ਨਹੀ ਸੀ ਅਾਇਆ, ਮੈਡਮ ਅਜੇ ਇਸ ਸਕੂਲ ਚ ਨਵੀ ਸੀ, ਥੋੜੀ ਦੇਰ ਪਹਿਲਾ ਹੀ ਪੱਦ ਉਨਤ ਤੋ ਬਾਦ ਇਸ ਸਕੂਲ ਚ ਆਈ ਸੀ, ਕਲਾਸ ਦੇ ਬੱਚਿਅਾ ਬਾਰੇ ਜਿਅਾਦਾ ਜਾਨਕਾਰੀ ਨਹੀ ਸੀ. ਕਲਾਸ ਤੋ ਪਤਾ ਕੀਤਾ ਪਰ ਜਿਅਾਦਾ ਜਾਣਕਾਰੀ ਨਹੀ ਮਿਲੀ. ਮੈਡਮ ਨੇ ਰਜਿਸਟਰ ਚੋ ਉਸਦਾ ਫੋਨ ਨੰਬਰ ਦੇਖ ਕੇ ਉਸਦੇ ਘਰ ਫੋਨ ਕਰਕੇ ਪੁਛਿਅਾ, ਲੜਕਾ ਸਕੂਲ ਨਹੀ ਅਾ ਰਿਹਾ, ਕਿਥੇ ਹੈ? ਅੱਗੋ ਮਰੀਅਲ ਜਿਹੀ ਅਵਾਜ ਅਾਈ, ਕਹਿੰਦੀ ਮੈ ਉਸਦੀ ਮਾਂ ਬੋਲ ਰਹੀ ਹਾ, ਉਹ ਅੱਜ ਦਿਹਾੜੀ ਤੇ ਗਿਅਾ ਹੈ, ਕੱਲ ਸਕੂਲ ਅਾ ਜਾਵੇਗਾ.
ਕਿਹੜੀ ਦਿਹਾੜੀ? ਮੈਡਮ ਦਾ ਮਨ ੳਪਰਾਮ ਜਿਹਾ ਹੋ ਗਿਅਾ. ਉਸ ਨੇ ਉਸਦੇ ਦੋਸਤਾ ਤੋ ਉਸ ਬਾਰੇ ਪਤਾ ਕੀਤਾ ਤਾ ਪਤਾ ਲੱਗਿਅਾ ਉਸਦਾ ਪਿਤਾ ਮਜਦੂਰੀ ਕਰਦਾ ਹੈ, ਪਰ ਉਹ ਬੀਮਾਰ ਹੋਣ ਕਰਕੇ ਕੰਮ ਤੇ ਨਹੀ ਜਾ ਪਾ ਰਿਹਾ, ਸਰਕਾਰੀ ਹਸਪਤਾਲ ਚੋ ਉਸਦੇ ਪਿਉ ਦਾ ਅਪਰੇਸ਼ਨ ਹੋਇਆ ਹੈ ਮਾ ਮਨਰੇਗਾ ਚ ਮਜਦੂਰੀ ਕਰ ਰਹੀ ਹੈ .ਪਰ ੳਹਨਾ ਦੇ ਸਾਥੀ ਜਹੁਿਰੀਲੀ ਬੂਟੀ ਸਾਫ ਕਰਦੇ ਮਰ ਗਏ ਤੇ ਉਹ ਹੜਤਾਲ ਤੇ ਚਲੇ ਜਾਣ ਕਰਕੇ ੳਹਨਾ ਦੇ ਘਰ ਦਾ ਚੁੱਲਾ ਠੰਡਾ ਹੀ ਹੈ ਅੱਜ ਕੱਲ ਤੇ ਚੁਲੇ ਦੀ ਅੱਗ ਖਾਤਿਰ ੳਹਨਾ ਦਾ ਦੋਸਤ ਦਿਹਾੜੀ ਤੇ ਮਜਦੂਰੀ ਕਰਨ ਗਿਅਾ ਹੈ.
ਅੱਜ ਉਹ ਲੜਕਾ ਅਾ ਗਿਅਾ ਸੀ, ਮੈਡਮ ਨੂੰ ਕਹਿੰਦਾ, ਇਹ ਲੋ ਡੇਡ ਸੋ ਰੁਪਏ ਸੋ ਰੁਪਏ ਮੇਰੇ ਤੇ ਪੰਜਾਹ ਰੁਪਏ ਮੇਰੀ ਛੋਟੀ ਭੈਣ ਦੀ ਫੀਸ ਦੇ. ਮੈਡਮ ਨੇ ਅੈਨਕ ਲਾਹ ਕੇ ਉਸ ਵੱਲ ਦੇਖਿਅਾ ਤੇ ਪੁਛਿਅਾ ਕੱਲ ਕਿੰਨੀ ਦਿਹਾੜੀ ਮਿਲੀ ...ਪਹਿਲਾ ਤੇ ਉਹ ਝਿਜਕਿਅਾ ਫਿਰ ਕਹਿੰਦਾ ਤਿੰਨ ਸੋ ਮਿਲੇ ਸੀ, ਬਾਕੀ ਡੇਡ ਸੋ ਘਰ ਦੇ ਦਿੱਤੇ ਮੈਡਮ ਹੱਸ ਕੇ ਪੁਛਦੀ, ਕਿੰਨੇ ਦਿਨ ਚੱਲਣਗੇ ਡੇਡ ਸੋ ਰੁਪਏ ਕਹਿੰਦਾ ਫਿਕਰ ਨਾ ਕਰੋ ਜੀ, ਇਸ ਅਕਤੂਬਰ ਦੇ ਮਹੀਨੇ ਬੜੀਅਾ ਛੁਟੀਅਾ ਨੇ, ਹੋਰ ਦਿਹਾੜੀਅਾ ਲਾ ਲਵਾਗੇ. ਮੈਡਮ ਨੇ ਪੈਸੇ ਉਸ ਦੀ ਜੇਬ ਚ ਪਾ ਕੇ ਕਿਹਾ, ਜਾ ਪੁਤਰ ਤੇਰੀ ਤੇ ਤੇਰੀ ਭੈਣ ਦੀ ਫੀਸ ਅਾ ਗਈ ਹਮੇਸ਼ਾ ਲਈ ਅੱਗੋ ਤੋ ਜਦੋ ਦਿਹਾੜੀ ਤੇ ਜਾਨਾ ਹੋਵੇ ਤਾ ਮੈਨੂੰ ਦੱਸ ਦਈ ਮੈ ਹਾਜਰੀ ਲਾ ਦਿਅਾਗੀ , ਪਰ ਕੋਸਿਸ ਕਰੀ ਪੜਾਈ ਚ ਅੱਗੇ ਵੱਧ ਤੇ ਮਾ ਪਿਉ ਦੀ ਮਜਦੂਰੀ ਛੁਡਾ ਦਈ
 

kit walker

VIP
Staff member
gal taan sahi aa. apne loktantar nahi dictator ship chaldi industrialist di. khoon chus rahe bholi janta da.
 
Top