jive nachayi jnda badal fb nachi jndi e

ਕੁਝ ਕੁ ਸਾਲ ਹੋ ਗਏ ਨੇ , ਪੰਜਾਬ ਦੇ ਪਿਛਲੇ ਹਾਲਾਤਾਂ ਨੂੰ ਦਿਖਾਉਂਦੀ ਪਹਿਲੀ ਪੰਜਾਬੀ ਫਿਲਮ ਚਰਚਾ ਚ ਆਈ ਸੀ "ਸਾਡਾ ਹੱਕ" ਜੋ ਭਾਰਤ ਚ ਬੈਨ ਕਰ ਦਿੱਤੀ ਗਈ ਸੀ । ਉਸਦਾ ਚੰਗਾ ਰੌਲਾ ਪਿਆ ਸ਼ੋਸਲ ਮੀਡੀਆ ਤੇ । ਫੇਸਬੁਕ ਵਾਲਿਆ ਨੇ ਵੀ ਦਿਨ ਪੁ ਰਾਤ ਇਕ ਕਰਤਾ ਫਿਲਮ ਬਾਰੇ ਲਿਖਣ ਲੱਗਿਆ । ਇਹ ਮਸਲਾ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਸੀ ਕਿ ਪਾਕਿਸਤਾਨ ਦੀ ਜੇਲ ਚ ਬੰਦ ਸਰਬਜੀਤ ਸਿੰਘ ਦਾ ਦੋ ਪਾਕਿਸਤਾਨੀ ਕੈਦੀਆੰ ਨੇ ਕਤਲ ਕਰ ਦਿੱਤਾ । ਫਿਰ ਜਨਤਾ ਫਿਲਮ ਵਾਲਾ ਮਸਲਾ ਛੱਡ ਕੇ ਸਰਬਜੀਤ ਵਾਲੇ ਪਾਸੇ ਹੋ ਤੁਰੀ । ਸਰਬਜੀਤ ਵਾਲਾ ਮਸਲਾ ਅਜੇ ਫੁੱਲ ਚਰਚਾ ਚ ਸੀ ਕਿ ਅਦਾਲਤ ਵੱਲੋਂ ਦਿੱਲੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ । ਲਉ ਜੀ ਜਨਤਾ ਫਿਲਮ ਤੇ ਸਰਬਜੀਤ ਸ਼ਰਾਬੀ ਸ਼ਹੀਦ ਦਾ ਖਹਿੜਾ ਛੱਡ ਕੇ ਸੱਜਣ ਕੁਮਾਰ ਵਾਲੇ ਪਾਸੇ ਨੂੰ ਹੋ ਤੁਰੀ ।

ਹੁਣ ਪਿੱਛੇ ਜੇ ਬਾਦਲ ਕਿਆ ਵਾਲੀ ਬੱਸ ਚ ਛੇੜਛਾੜ ਤੋਂ ਤੰਗ ਆ ਕੇ ਕੁੜੀ ਨੇ ਜਾਨ ਗਵਾ ਲਈ ਸੀ । ਪਤਾ ਲੱਗਣ ਤੇ ਜਨਤਾ ਹੋ ਤੁਰੀ ਸ਼ੋਸਲ ਮੀਡੀਆ ਤੇ ਬਾਦਲ ਵੱਲ ਨੂੰ । ਚੰਗੀ ਮਾਂ ਭੈਣ ਇਕ ਕੀਤੀ ਜਨਤਾ ਨੇ ਬਾਦਲ ਵਾਲੀ ਪਰ ਅਗਲਾ ਸਕੀਮ ਲਾ ਗਿਆ ਸ਼ਸ਼ਤਰ ਦਰਸ਼ਨ ਵਾਲੀ । ਬੱਸ ਜਰੀਏ ਪੂਰੇ ਪੰਜਾਬ ਚ ਸ਼ਸ਼ਤਰ ਦਰਸ਼ਨ ਕਰਵਾਉਣ ਲਈ ਬੱਸ ਤੋਰ ਤੀ । ਤੇ ਜਨਤਾ ਕੁੜੀ ਨੂੰ ਛੱਡ ਕੇ ਸ਼ਸ਼ਤਰ ਦਰਸ਼ਨ ਤੇ ਤਹਿਕੀਕਾਤ ਕਰਨ ਲੱਗੀ ਪੀ ਬੀ ਸ਼ਸ਼ਤਰ ਅਸਲੀ ਆ ਜਾਂ ਨਕਲੀ ।

ਫਿਰ ਬਾਪੂ ਸੂਰਤ ਸਿੰਘ ਜੀ ਦਾ ਮਸਲਾ ਸਾਹਮਣੇ ਆਇਆ । ਬਾਪੂ ਜੀ ਨੂੰ ਹਰ ਪਾਸਿਉ ਸੁਪੋਟ ਮਿਲੀ । ਸ਼ੋਸਲ ਮੀਡੀਆ ਕੀ ..ਟੀਵੀ ਕੀ ਤੇ ਅਖਬਾਰਾਂ ਰਸਾਲਿਆੰ ਚ ਵੀ ਬਾਪੂ ਜੀ ਦੀ ਚਰਚਾ ਹੁੰਦੀ ਰਹੀ । ਇਸ ਭਖਦੇ ਮਸਲੇ ਦੌਰਾਨ ਗੁਰਦਾਸਪੁਰ ਚ ਅੱਤਵਾਦੀ ਅਟੈਕ ਹੋਇਆ । ਲਉ ਜੀ ਜਨਤਾ ਬਾਪੂ ਜੀ ਨੂੰ ਫੇਸਬੁਕ ਤੇ ਛੱਡ ਗੁਰਦਾਸਪੁਰ ਵੱਲ ਨੂੰ ਹੋ ਤੁਰੀ । ਇਸ ਦਿਨ ਤੋਂ ਹੀ ਬਾਪੂ ਸੂਰਤ ਸਿੰਘ ਜੀ ਬਾਰੇ ਸ਼ੋਸਲ ਮੀਡੀਆ ਤੇ ਪਰਚਾਰ ਘਟਣ ਲੱਗਾ ਤੇ ਹੌਲੀ ਹੌਲੀ ਘੱਟਦਾ ਹੋਇਆ ਬਿਲਕੁਲ ਨਾ ਮਾਤਰ ਹੀ ਰਹਿ ਗਿਆ।

ਆਹ ਥੋੜੇ ਦਿਨ ਪਹਿਲਾਂ ਕਿਸਾਨ ਰੈਲੀ ਚ ਇਕ ਵਿਚਾਰਾ ਕਿਸਾਨ ਸਲਫਾਸ ਖਾ ਕੇ ਆਪਣੀ ਜਿੰਦਗੀ ਖਤਮ ਕਰ ਗਿਆ । ਜਨਤਾ ਇਹ ਮਸਲਾ ਵੀ ਪੂਰੇ ਜੋਰਾਂ ਸ਼ੋਰਾਂ ਨਾਲ ਫੇਸਬੁਕ ਤੇ ਚੁੱਕਿਆ । ਚੁੱਕਣਾ ਵੀ ਚਾਹੀਦਾ ਸੀ । ਪਰ ਇਕ ਦੋ ਦਿਨ ਬਾਅਦ ਹੀ ਜਥੇਦਾਰਾੰ ਵੱਲੋਂ ਸਰਸੇ ਆਲੇ ਨੂੰ ਦਿੱਤੀ ਮਾਫੀ ਕਰਕੇ ਜਨਤਾ ਉਸ ਵਿਚਾਰੇ ਕਿਸਾਨ ਨੂੰ ਭੁੱਲ ਕੇ ਜਥੇਦਾਰਾਂ ਵੱਲ ਹੋ ਤੁਰੀ ।

ਬੱਲੇ ਬਾਦਲਾ ਤੇਰੇ ... ਬੜਾ ਸਕੀਮੀ ਐਂ ਯਾਰ ... ਫੇਸਬੁਕ ਤੇ ਵੀ ਜਨਤਾ ਨੂੰ ਆਪਣੇ ਇਸ਼ਾਰਿਆਂ ਤੇ ਨਚਾ ਰਿਹਾ ਏਂ......ਜਿਧਰ ਨੂੰ ਦਿਲ ਕਰਦਾ ਉਧਰ ਨੂੰ ਤੋਰ ਛੱਡਦਾਂ ।

ਕੁਲਜੀਤ ਖੋਸਾ
 
Top