good health



ND

ਆਮ ਤੌਰ ਤੇ ਸਵੇਰ ਦੀ ਧੁੰਦ ਨੂੰ ਨੁਕਸਾਨਦਾਇਕ ਮੰਨਿਆ ਜਾਂਦਾ ਹੈ। ਖਾਸ ਕਰ ਕੇ ਵਾਹਨਾਂ ਰਾਹੀਂ ਸਫ਼ਰ ਕਰਨ ਵਾਲਿਆਂ ਲਈ। ਇਸਦਾ ਕਾਰਨ ਸਵੇਰੇ ਧੁੰਦ ਦੇ ਕਾਰਨ ਸਾਹਮਣਿਓਂ ਆਉਂਦੇ ਵਾਹਨਾਂ ਦਾ ਦਿਖਾਈ ਨਾ ਦੇਣਾ ਅਤੇ ਉਸ ਨਾਲ ਦੁਰਘਟਨਾ ਦੀ ਹਮੇਸ਼ਾ ਸ਼ੰਕਾ ਬਣੀ ਰਹਿਣਾ ਹੈ। ਪਰ ਵਿਗਿਆਨਕਾਂ ਨੇ ਜੋ ਅਧਿਐਨ ਕੀਤਾ ਹੈ, ਉਸ ਵਿੱਚ ਉਹ ਗੱਲ ਸਾਹਮਣੇ ਆਈ ਹੈ ਕਿ ਸਵੇਰ ਦੀ ਧੁੰਦ ਅਤੇ ਔਸ ਦੀਆਂ ਬੂੰਦਾਂ ਵਾਤਾਵਰਨ ਚੋਂ ਧੂੜ ਦੇ ਕਣਾਂ ਨੂੰ ਸੋਖ ਕੇ ਵਾਤਾਵਰਨ ਨੂੰ ਕਾਫ਼ੀ ਹੱਦ ਤੱਕ ਹਵਾ ਪ੍ਰਦੂਸ਼ਣ ਤੋਂ ਮੁਕਤ ਰੱਖਦੀਆਂ ਹਨ।

ਵਰਣਨਯੋਗ ਹੈ ਕਿ ਸ਼ਹਿਰਾਂ ਵਿੱਚ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਇਸਦੇ ਇਲਾਵਾ ਉਦਯੋਗਾਂ ਚੋਂ ਨਿੱਕਲਣ ਵਾਲਾ ਹਾਨੀਕਾਰਨ ਧੂੰਆਂ ਵੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈ। ਜ਼ਿਆਦਾਤਰ ਸ਼ਹਿਰਾਂ ਵਿੱਚ ਇਹ ਸਥਿਤੀ ਕਾਫ਼ੀ ਖਰਾਬ ਹੈ। ਹਵਾ ਪ੍ਰਦੂਸ਼ਣ ਦਾ ਪੱਧਰ ਕਈ ਸ਼ਹਿਰਾਂ ਵਿੱਚ ਮਾਨਕ ਪੱਧਰ ਤੋਂ ਜ਼ਿਆਦਾ ਹੈ।

ਅਜਿਹੀ ਸਥਿਤੀ ਵਿੱਚ ਵਿਗਿਆਨਕਾਂ ਦਾ ਧੁੰਦ ਅਤੇ ਔਸ ਨੂੰ ਲੈ ਕੇ ਕੀਤਾ ਗਿਆ ਅਧਿਐਨ ਕਾਫ਼ੀ ਹੱਦ ਤੱਕ ਰਾਹਤ ਭਰਿਆ ਹੈ। ਖਾਸ ਕਰ ਕੇ ਦਮਾ ਵਰਗੀ ਸਾਹ ਦੀ ਬਿਮਾਰੀ ਤੋਂ ਪੀੜ੍ਹਤ ਲੋਕਾਂ ਲਈ। ਦਮੇ ਦੇ ਪੀੜ੍ਹਤਾਂ ਲਈ ਹਵਾ ਪ੍ਰਦੂਸ਼ਣ ਕਾਫ਼ੀ ਖਤਰਨਾਕ ਮੰਨਿਆ ਜਾਂਦਾ ਹੈ।
 
Top