eshasas

bhandohal

Well-known member
ਕਿਉਂ ਇਂਨਾ ਮੈਨੂੰ ਤੜਫਾਉਂਦੀਆਂ ਨੇ ਯਾਦਾਂ ਤੇਰੀਆਂ
ਹਰ ਸਾਹ ਤੋਂ ਪਹਿਲਾਂ ਆਉਦੀਆਂ ਨੇ ਯਾਦਾਂ ਤੇਰੀਆਂ

ਬਣ ਚੁੱਕੀਆਂ ਨੇ ਇਹ ਸਹਾਰਾ ਜਿਉਣ ਦਾ
ਮੇਰਾ ਗਮ ਵੰਡਾਉਂਦੀਆਂ ਨੇ ਯਾਦਾਂ ਤੇਰੀਆਂ

ਕਦੇ ਦਿਲ ਹੱਸਣੇ ਨੂੰ ਚਾਹਵੇ, ਕਦੇ ਅੱਖ ਭਰ ਆਵੇ
ਮੈਥੋਂ ਇੰਝ ਕਿਉਂ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ

ਦਿਲ ਨੂੰ ਹੀ ਹੋਇਆ ਨਾ ਯਕੀਨ ਤੇਰੇ ਜਾਣ ਦਾ
ਤੇਰਾ ਅਹਿਸਾਸ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ

'ਅੰਮ੍ਰਿਤ ' ਨੇ ਜਿੰਦਗੀ ਕਰ ਦਿੱਤੀ ਸੀ ਨਾਮ ਤੇਰੇ
ਹੱਕ ਇਸਤੇ ਜਤਾਉਂਦੀਆਂ ਨੇ ਯਾਦਾਂ ਤੇਰੀਆਂ...............by amrit :)
 
Top