bapu da laadla
VIP
ਇਕ ਵਾਰ ਸਰਕਾਰ ਨੇ ਅਕਾਲੀਆ ਨਾਲ ਮਿਲਕੇ ਸੰਤ ਭਿੰਡਰਾਵਾਲੇਆ ਨੂੰ ਗਿ੍ਫਤਾਰ ਕਰਨ ਦੀ ਸੋਚੀ ਅਕਾਲੀਆ ਨੂੰ ਡਰ ਸੀ ਕਿ ਕਿਤੇ ਸਿਖ ਕੌਮ ਸੰਤਾ ਦੀ ਗਿ੍ਫਤਾਰੀ ਨਾਲ ਨਰਾਜ ਨਾ ਹੋ ਜਾਵੇ ਤੇ ਪੂਰੀ ਕੌਮ ਸੰਤਾ ਨਾਲ ਨਾ ਆ ਖੜੇ ਇਸ ਲਈ ਟੌਹੜਾ ਸਾਹਬ ਇਕ ਹੋਰ ਅਕਾਲੀ ਲੀਡਰ ਨੂੰ ਨਾਲ ਮਿਲਾਕੇ ਸਿਰਦਾਰ ਕਪੂਰ ਸਿੰਘ ਜੀ ਦੀ ਇਸ ਬਾਬਤ ਰਾਇ ਲੈਣ ਲਈ ਆ ਪਹੁੰਚੇ ਤੇ ਸਿਰਦਾਰ ਸਾਹਿਬ ਨੂੰ ਪੁਛਣ ਲੱਗੇ ਕਿ "ਅਗਰ ਸੰਤਾ ਨੂੰ ਗਿ੍ਫਤਾਰ ਕਰ ਲਿਆ ਜਾਵੇ ਤਾ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨੇ ਕੁ ਸਿਖ ਉਹਨਾ ਨਾਲ ਗਿ੍ਫਤਾਰੀ ਦੇਣਗੇ" ਤਾ ਸਿਰਦਾਰ ਕਪੂਰ ਸਿੰਘ ਜੀ ਕਹਿਣ ਲੱਗੇ ਕਿ "ਘੱਟੋ ਘੱਟ ਜਿੰਨੇ ਕੁ ਸਿਖ ਸੰਤਾ ਨਾਲ ਸਹਿਚਾਰ ਰੱਖਦੇ ਹਨ ਉਹ ਤਾ ਗਿ੍ਫਤਾਰੀ ਦੇਣਗੇ ਹੀ...........ਚਲੋ ਜੇ ਉਹਨਾ ਨੇ ਨਾ ਦਿੱਤੀ ਤਾ ਟਕਸਾਲ ਦੇ ਸਾਰੇ ਸਿੰਘ ਤਾ ਨਾਲ ਗਿ੍ਫਤਾਰੀ ਦੇਣਗੇ ਹੀ.............ਜੇ ਇਹ ਵੀ ਨਾ ਹੋਇਆ ਤਾ ਜਥੇ ਦੇ ਸਿੰਘ ਤਾ ਗਿ੍ਫਤਾਰੀ ਦੇਣਗੇ ਹੀ ਦੇਣਗੇ ......... ਜੇ ਉਹਨਾ ਨੇ ਵੀ ਗਿ੍ਫਤਾਰੀ ਨਾ ਦਿੱਤੀ ਤਾ ਘੱਟੋ ਘੱਟ ਸੰਤਾ ਦਾ ਗੜਵਾਈ ਤਾ ਗਿ੍ਫਤਾਰੀ ਦੇਵੇਗਾ ਹੀ ਦੇਵੇਗਾ.......... ਚਲੋ ਜੇ ਉਹਨੇ ਵੀ ਗਿ੍ਫਤਾਰੀ ਨਾ ਦਿੱਤੀ ਤਾ ਫਿਰ ਸੰਤਾ ਦੇ ਨਾਲ ਮੈ ਤਾ ਜਰੂਰ ਗਿ੍ਫਤਾਰੀ ਦੇਵਾਗਾ ........ਸਿਰਦਾਰ ਜੀ ਦੀ ਬੇਬਾਕ ਅਤੇ ਨਿਡਰ ਗੱਲ ਸੁਣਕੇ ਟੌਹੜੇ ਹੋਰੀ ਸਰਮਿੰਦਾ ਜਿਹਾ ਹੋ ਕੇ ਚਲੇ ਗਏ....