Dard

ਸਾਡਾ ਦਰਦ ਤੇਰੇ ਤੋਂ ਵੰਡਾਇਆ ਨਇਉਂ ਜਾਣਾ
ਤੇ ਸਾਥੋ ਦਰਦਾਂ ਤੇ ਬਿਨਾਂ ਕੁਝ ਸੁਣਾਇਆ ਨਇਉਂ ਜਾਣਾ..
ਸਾਡਾ ਹਰ ਇਲਜ਼ਾਮ ਤੇਰੇ ਸਿਰ ਸਜਣਾ ਉਏ
ਤੈਥੋਂ ਕੋਈ ਵੀ ਇਲਜ਼ਾਮ ਝੁਠਲਾਇਆ ਨਇਉਂ ਜਾਣਾ...
ਬੇਸ਼ਕ ਅੱਜ ਅਸੀਂ ਤੈਨੂੰ ਲਗਦੇ ਹਾਂ ਗੈਰ ਨੀ
ਪਰ ਪਿਆਰ ਸਾਡਾ ਤੇਰੇ ਤੋਂ ਭੁਲਾਇਆ ਨਇਉਂ ਜਾਣਾ...
ਅਸੀਂ ਜਿੰਦਗੀ ਦੇ ਵਾਂਗ ਤੈਨੂੰ ਪਿਆਰ ਕੀਤਾ ਸੀ
ਕੋਈ ਹੋਰ ਵੀ ਤਾਂ ਸਾਥੋਂ ਆਪਣਾਇਆ ਨਇਉਂ ਜਾਣਾ..
ਹਰ ਸਾਹ ਨਾਲ ਆਂਉਦੀ ਹੈ 'Happy' ਨੂੰ ਯਾਦ ਤੇਰੀ
ਇਹਨਾਂ ਸਾਂਹਾਂ ਨੂੰ ਵੀ ਖੁਦ ਹੀ ਮੁਕਾਇਆ ਨਇਉਂ ਜਾਣਾ...
 
Top