‎America‬ ch bajurg ‪Sikh‬ ne karayi balle-balle, lutere nu payia bhajada

Miss Alone

Prime VIP
अमरीका में बुज़ुर्ग सिख ने कराई बल्ले -बल्ले,लुटेरे को स्टोर से भगाया

ਸਿੰਘ ਸੂਰਮੇ ਪੂਰੀ ਦੁਨੀਆ ਵਿਚ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਹਨ। ਬਹਾਦਰੀ ਦੀ ਅਜਿਹੀ ਇਕ ਮਿਸਾਲ ਨਿਊਯਾਰਕ ਦੇ ਸਟਾਟਸਬਰਗ ਦੇ ਇਕ ਸਟੋਰ ਵਿਚ ਦੇਖਣ ਨੂੰ ਮਿਲੀ। ਸਟੋਰ ਲੁੱਟਣ ਆਏ ਹਥਿਆਰਬੰਦ ਲੁਟੇਰੇ ਨੂੰ ਸਿੱਖ ਬਾਬੇ ਨੇ ਅਜਿਹਾ ਜ਼ੋਰ ਦਿਖਾਇਆ ਕਿ ਲੁਟੇਰੇ ਨੂੰ ਭਾਜੜਾਂ ਪੈ ਗਈਆਂ ਅਤੇ ਉਹ ਬੰਦੂਕ ਸਮੇਤ ਪੁੱਠੇ ਪੈਰੀਂ ਦੌੜਿਆ।
ਅਸਲ ਵਿਚ ਦੇਰ ਰਾਤ ਪੈਟਰੋਲ ਪੰਪ ਨੇੜੇ ਸਥਿਤ ਸਟੋਰ ਨੂੰ ਲੁੱਟਣ ਲਈ ਇਕ ਹਥਿਆਰਬੰਦ ਵਿਅਕਤੀ ਆਇਆ। ਸਟੋਰ ਅੰਦਰ ਜਾਂਦੇ ਹੀ ਉਸ ਨੇ ਬੰਦੂਕ ਦੀ ਨੋਕ 'ਤੇ ਸਿੱਖ ਬਾਬੇ ਨੂੰ ਕੈਸ਼ ਕੱਢਣ ਲਈ ਕਿਹਾ। ਬਾਬਾ ਕੈਸ਼ ਕਾਊਂਟਰ ਤੋਂ ਪੈਸੇ ਕੱਢ ਹੀ ਰਿਹਾ ਸੀ ਕਿ ਬੰਦੂਕਧਾਰੀ ਦਾ ਧਿਆਨ ਥੋੜ੍ਹਾ ਜਿਹਾ ਪਰ੍ਹੇ ਹੋ ਗਿਆ। ਮੌਕਾ ਦੇਖ ਕੇ ਬਾਬੇ ਨੇ ਸਿੱਧਾ ਉਸ ਦੀ ਬੰਦੂਕ ਨੂੰ ਹੱਥ ਪਾ ਲਿਆ। ਇਹ ਦੇਖ ਕੇ ਲੁਟੇਰਾ ਘਬਰਾਅ ਗਿਆ ਅਤੇ ਉਸ ਨੇ ਬਾਬੇ ਵੱਲ ਬੰਦੂਕ ਕਰਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ। ਬਾਬੇ ਨੇ ਬਿਨਾਂ ਡਰੇ ਉਸ ਦਾ ਮੁਕਾਬਲਾ ਕੀਤਾ ਤੇ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਲੁਟੇਰਾ ਬਾਬੇ ਦਾ ਜ਼ੋਰ ਦੇਖ ਕੇ ਦੌੜਨ 'ਤੇ ਮਜ਼ਬੂਰ ਹੋ ਗਿਆ। ਇਹ ਸਾਰੀ ਘਟਨਾ ਸਟੋਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਤੇ ਬਾਬੇ ਬਹਾਦਰੀ ਦੇ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਈ।

 

Miss Alone

Prime VIP
2015_12image_11_27_281394737sikh3ll-1.jpg


2015_12image_11_27_345828293sikh1ll-1.jpg


2015_12image_11_27_398842991sikhll-1.jpg


2015_12image_11_26_566376242sikh3ll-1.jpg
 
Top