Und3rgr0und J4tt1
Prime VIP
ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋ
ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋਣੀ।
ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ॥
ਦਰਵਾਜ਼ੇ ਤੋਂ ਮੇਰੇ ਨਾ ਦੀ, ਤਖਤੀ ਸ਼ਾੜ ਕੇ ਵਾਪਸ ਮੁੜ ਗਈ।
ਅਗ ਵੀ ਮੇਰੇ ਘਰ ਵਿਚ ਫੈਲੇ, ਸੰਨਾਟੇ ਤੋਂ ਡਰਦੀ ਹੋਣੀ॥
ਚੇਤੇ ਤਾਂ ਆ ਜਾਂਦਾ ਹੋਣੈ ਬਚਪਨ ਦੀ ਬਾਰਸ਼ ਦਾ ਮੌਸਮ।
ਜਦ ਵੀ ਕਾਗਜ਼ ਦੀ ਕਸ਼ਤੀ ਨੂੰ ਪਾਣੀ ਉਪਰ ਧਰਦੀ ਹੋਣੀ॥
ਤੂੰ ਰੁਖ ਤੋਂ ਜੋ ਟਾਹਣੀ ਖੋਹ ਕਿ,ਦਰਿਆ ਕੰਢੇ ਦਬੀ ਸੀ ।
ਅਜ ਦੀ ਬਾਰਸ਼ ਮਗਰੋਂ ਉਹ ਤਾਂ ਦਰਿਆ ਉਪਰ ਤਰਦੀ ਹੋਣੀ॥
ਬਰਫੀਲੇ ਰਾਹਾਂ ਵਿਚ ਮੈਨੂੰ ਦੇਰ ਬੜੀ ਹੋ ਗਈ |
ਉਹ ਤਾਂ ਕੀਤੇ ਵਾਹਦੇ ਖਾਤਰ ਦਰਵਾਜ਼ੇ ਤੇ ਠਰਦੀ ਹੋਣੀ