ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ,

ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ,
ਸਦਾ ਨਹੀਂ ਹਾਲ ਇਕੋ ਜਿਹਾ ਤੇਰੇ ਬੀਮਾਰ ਤੇ ਰਹਿਣਾ !

ਕਦੇ ਨਾ ਪਰਤ ਕੇ ਆਉਂਦੇ, ਜੋ ਚਲਦੇ ਨਾਲ ਲਹਿਰਾਂ ਦੇ,
ਜਿਹਨਾ ਦੇ ਮੂਂਹ ਤੇ ਸੀ ਲਾਲੀ, ਓਹ ਕੋੜੇ ਵਾਂਗ ਜਹਿਰਾਂ ਦੇ,
ਸਦਾ ਨਾ ਰੂਪ ਸ਼ਿਖਰਾਂ ਦਾ ਮੇਰੀ ਸਰਕਾਰ ਤੇ ਰਹਿਣਾ,
ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ....

ਇਹ ਦੁਨੀਆ ਝੂਠ ਦੀ ਮਂਡੀ, ਤੇ ਝੂਠੇ ਦਿਲ ਜ਼ਮਾਨੇ ਦੇ,
ਅਗਰ ਮੈਂ ਸਚ ਕਹਿ ਦਿਂਦਾ ਤਾ ਦੁਖਦੇ ਦਿਲ ਜ਼ਮਾਨੇ ਦੇ,
ਜ਼ਰਾ ਮੁਸ਼ਕਿਲ ਤਾ ਹੁਂਦਾ ਹੈ ਸਹੀ ਕਿਰਦਾਰ ਤੇ ਰਹਿਣਾ,
ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ....

ਕੋਈ ਉਚਾ, ਕੋਈ ਨੀਵਾਂ, ਕਿਤੇ ਗੁਰਬਤ ਜਾਂ ਸ਼ੋਹਰਤ ਹੈ,
ਜਨਮ ਲੈਨਾ, ਫ਼ਨਾ ਹੋਨਾ, ਮੇਰੇ ਮੌਲਾ ਦੀ ਕੁਦਰਤ ਹੈ,
ਭਰਮ ਹੈ ਕਿ ਹਮੇਸ਼ਾ ਲਈ, ਅਸੀਂ ਸਂਸਾਰ ਤੇ ਰਹਿਣਾ,
ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ....

ਨਹੀਂ ਹੁਂਦਾ ਕਿਸੇ ਦਾ ਓਹ, ਜੋ ਯਾਰੀ ਸਮਝਦਾ ਸੌਖੀ,
ਜੇ ਯਾਰਾਂ ਦੀ ਵਫ਼ਾ ਮਿਲ ਜੇ, ਤਾ ਲਂਘਦੀ ਜ਼ਿਂਦਗੀ ਸੌਖੀ,
ਏਹ ਯਾਰੀ ਤਾਜ਼ ਕਂਡਿਆਂ ਦਾ, ਯਾਰੀ ਤਲਵਾਰ ਤੇ ਰਹਿਣਾ,
ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ....

ਤੂਂ ਕਿਉਂ ਉਡਿਆ ਹਵਾਵਾਂ ਵਿੱਚ, ਥੱਲੇ ਮੂਂਹ ਫੇਰ ਕੇ ਵੇਖੀਂ,
"ਬਾਵਾ" ਜਦ ਮਰਿਆ ਤੈਨੂਂ, ਵਕਤ ਨੇ ਘੇਰ ਕੇ ਵੇਖੀਂ,
ਨਹੀਂ ਫੇਰ ਰਂਗ ਸ਼ੋਖੀ ਦਾ ਤੇਰੇ ਰੁਖਸਾਰ ਤੇ ਰਹਿਣਾ,
ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ....

JUGGY D

BACK TO BASIC
ਤੂਂ ਕਿਉਂ ਉਡਿਆ ਹਵਾਵਾਂ ਵਿੱਚ, ਥੱਲੇ ਮੂਂਹ ਫੇਰ ਕੇ ਵੇਖੀਂ,
"ਬਾਵਾ" ਜਦ ਮਰਿਆ ਤੈਨੂਂ, ਵਕਤ ਨੇ ਘੇਰ ਕੇ ਵੇਖੀਂ,

:wah :wah ਲਵਜੀਤ ਬਾਵਾ
 
Top