ਸਾਡੇ ਨਾਲ ਨੈਣ ਜੇ ਮਿਲਾਵੇਂ ਤਾਂ ਫਿਰ ਕੀ ਗਲ ਹੈ ,

rajbatalvi

New member
ਸਾਡੇ ਨਾਲ ਨੈਣ ਜੇ ਮਿਲਾਵੇਂ ਤਾਂ ਫਿਰ ਕੀ ਗਲ ਹੈ ,
ਸਾਡੇ ਕੋਲੋਂ ਜੇ ਤੂੰ ਸ਼ਰ੍ਮਾਵੇਂ ਤਾਂ ਫਿਰ ਕੀ ਗਲ ਹੈ ......

ਮਿਲ ਕੇ ਤੇਨੂ ਸਾਡੇ ਦਿਨ ਚੰਗੇ ਲੰਘਦੇ ਨੇ ,

ਸ਼ਾਮ ਸਾਡੇ ਕੋਲ ਵੀ ਬਿਤਾਵੇਂ ਤਾਂ ਫਿਰ ਕੀ ਗਲ ਹੈ.........

ਬਣ ਜਾਵੇਂ ਮੇਰੀ ਤੂੰ ਸਲੇਟੀ ਹੀਰ ਸੋਹਣੀਏ ,

ਰਾਂਝਾ ਮੈਨੂ ਤੂੰ ਜੇ ਬਨਾਵੇਂ ਤਾਂ ਫਿਰ ਕੀ ਗਲ ਹੈ .......

ਜਾਤ ਪਾਤ ਦੁਨੀਆਂ ਨੂੰ ਇਕ ਪਾਸੇ ਲਾ ਕੇ ,

ਸਾਡੇ ਨਾਲ ਹੱਥ ਜੇ ਮਿਲਾਵੇਂ ਤਾਂ ਫਿਰ ਕੀ ਗਲ ਹੈ..........

ਚੋਰੀ ਠਗੀ ਨਾਲ ਸਾਰੇ ਪੈਸੇ ਕਠੇ ਕਰਦੇ ਨੇ,

ਕੋਈ ਰੋਟੀ ਹ੍ਕ ਦੀ ਕਮਾਵੇਂ ਤਾਂ ਫਿਰ ਕੀ ਗਲ ਹੈ.............

"ਰਾਜ਼ ਬਟਾਲਵੀ"



waiting for your comments ........
 
Top