ਜ਼ਖ਼ਮ ਦੇ ਕੇ ਦਰਦ ਵ੍ਡਾਓਦੇ ਜਿਗਰੀ ਯਾਰ ਦੇਖੇ..........


ਹੁਸਨ ਦੀ ਮੰਡੀ ਵਿੱਚ ਹੁੰਦੇ ਵਪਾਰ ਦੇਖੇ,

ਦਿਲ ਵੇਚ ਕੇ ਦੌਲਤਾਂ 'ਤੇ ਡੁੱਲਦੇ ਦਿਲਦਾਰ ਦੇਖੇ !

ਕੀ ਹੋਇਆ ਦਿਲਾ ਜੇ ਅੱਜ ਉਸਨੇ ਠੁਕਰਾ ਦਿੱਤਾ,

ਅਸੀਂ ਰੱਬ ਕੋਲੋਂ ਵੀ ਨੇ ਹੁੰਦੇ ਇਨਕਾਰ ਦੇਖੇ !

ਖਿਆਲ ਪਿਆਰ ਦਾ ਦਿਲ ਚੋਂ ਕਢਿਆ ਮੈਂ,

ਜਦੋਂ ਵਾਂਗ ਤਾਰਿਆਂ ਦੇ ਟੁੱਟਦੇ ਇਸ਼੍ਕ ਬੀਮਾਰ ਦੇਖੇ !

ਕਰੀਏ ਅਫਸੋਸ ਕਿ ਇਕ ਫੁੱਲ ਦੇ ਟੁੱਟਣ ਦਾ,

ਅਸੀਂ ਬਾਗ ਉੱਜੜ ਦੇ ਕਈ ਵਾਰ ਦੇਖੇ !

ਭਰੋਸਾ ਉਠਿਆ ਯਾਰਾਂ ਦੀ ਯਾਰੀ ਤੋਂ,

ਜਦੋਂ ਜ਼ਖ਼ਮ ਦੇ ਕੇ ਦਰਦ ਵ੍ਡਾਓਦੇ ਜਿਗਰੀ ਯਾਰ ਦੇਖੇ .......
 
Top