ਨੇੜੇ ਤੇੜੇ ਰਹਿਂਦਾ ਹਾਂ

ਨੇੜੇ ਤੇੜੇ ਰਹਿਂਦਾ ਹਾਂ ਪਰ ਲੁਕਿਆ ਰਹਿਂਦਾ ਹਾਂ,

ਮੈਂ ਭੁਲਾਂਵੇਂ ਅੱਖਰ ਵਾਂਗੁਂ ਲੱਬਣਾ ਪੈਂਦਾ ਹਾਂ |

ਦੁਨੀਆਂ ਜੋ ਵੀ ਦੇਵੇ ਝੋਲੀ ਵਿੱਚ ਪਾ ਲੈਂਦਾ ਹਾਂ,

ਪਾਣੀ ਹਾਂ ਮੈਂ ਨੀਵੇਂ ਪਾਸੇ ਵੱਲ ਵੈਂਹਦਾ ਹਾਂ|

ਅਕਲ ਸ਼ਕਲ ਤੇ ਨਾਂ ਜਾਇਓ ਏਹ ਬਹੁਤੀਆਂ ਚਂਗੀਆਂ ਨਈਂ,

ਇੱਕੋ ਖੂਬੀ ਜੋ ਕਹਿਂਦਾ ਹਾਂ ਦਿਲ ਤੋਂ ਕਹਿਂਦਾ ਹਾਂ|

ਕਾਹਤੋਂ ਓਹਨੂਂ ਨਜਰ ਨੀਂ ਆਉਂਦਾ ਓਤੋਂ ਪੁੱਛ ਲਵੋ,

ਮੈਂ ਓਹੀਓ ਹਾਂ ਅਜੇ ਓਹਦੇ ਸ਼ਹਿਰ ਚ ਰਹਿਂਦਾ ਹਾਂ
 
Top