Und3rgr0und J4tt1
Prime VIP
ਅਮਰੀਕਾ ’ਚ ਪੰਜਾਬੀ ਬਜ਼ੁਰਗਾਂ ਦੀ ਤਰਸਯੋਗ ਹਾਲਤ
http://web.sher-e-panjab.com/images/immigrants.JPG
ਨਿਊਯਾਰਕ-ਨਿਊਯੀਰਕ ਦੇ ਰਿਚਮੰਡ ਹਿਲ ਦਾ ਕੋਈ ਪਾਰਕ ਹੋਵੇ ਜਾਂ ਫਰੀਮੌਟ ਦਾ ਸ਼ਾਪਿੰਗ ਸੈਂਟਰ ਪਲਾਜ਼ਾ ਹੋਵੇ, ਤੁਹਾਨੂੰ ਪੰਜਾਬੀ ਬਜ਼ੁਰਗਾਂ ਦੇ ਗਰੁੱਪ ਬੈਠੇ ਨਜ਼ਰ ਜਰੂਰ ਆ ਜਾਣਗੇ। ਇਹਨਾਂ ਬਜ਼ੁਰਗਾਂ ਦੇ ਚਿਹਰਿਆਂ ’ਤੇ ਮਾਯੂਸੀ ਅਤੇ ਲਾਚਾਰੀ ਤੋਂ ਸਿਵਾਏ ਕੁਝ ਨਜ਼ਰ ਨਹੀ ਆਉੰਦਾ।
ਤੁਸੀਂ ਆਪਣੇ ਬੁੱਢੇ ਮਾਂ ਬਾਪ ਨੂੰ ਪੰਜਾਬ ਤੋਂ ਇਥੇ ਬੁਲਾਉਣਾ ਚਾਹੁੰਦੇ ਹੋ ਤਾਂਕਿ ਉਹ ਅਮਰੀਕਾ ਆਕੇ ਇਥਂ ਦੀ ਖੁਸ਼ਹਾਲ ਜਿੰਦਗੀ ਦਾ ਮਜ਼ਾ ਲੈ ਸਕਣ ਅਤੇ ਜੇ ਤੁਸੀਂ ਉਹਨਾਂ ਨੂੰ ਸਪਾਂਸਰ ਕਰਕੇ ਇਥੇ ਮੰਗਵਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਇਹਨਾਂ ਪਾਰਕਾਂ ਵਿਚ ਬੈਠੇ ਪੰਜਾਬੀ ਬਜ਼ੁਰਗਾਂ ਦੀ ਦਾਸਤਾਂ ਜਰੂਰ ਸੁਣੋ। ਇਹ ਦਾਸਤਾਨ ਹੈ ਪ੍ਰਦੇਸ਼ੀ ਸੰਸਕ੍ਰਿਤੀ ਦੇ ਸਾਹ ਘੋਟੂ ਮਾਹੌਲ ਵਿਚ ਬੇਬਸੀ ਦੀ ਜ਼ਿੰਦਗੀ ਜੀਅ ਰਹੇ ਇੁਹਨਾਂ ਬਜ਼ੁਰਗਾਂ ਦੀ, ਜਿਹਨਾਂ ਦਾ ਸਰੀਰ ਤਾਂ ਇਥੇ ਹੈ ਪਰ ਮਨ ਆਪਣੀ ਮਿੱਟੀ ਦੀ ਯਾਦ ਵਿਚ ਰੋ ਰਿਹਾ ਹੈ।
79 ਵਰ੍ਹਿਆਂ ਦੇ ਦਵਿੰਦਰ ਸਿੰਘ ਵੀ ਆਪਣੇ ਪੁੱਤਰ ਦੀ ਜ਼ਿੱਦ ਅੱਗੇ ਗੋਡੇ ਟੇਕਦੇ ਹੋਏ ਅਮਰੀਕਾ ਚਲੇ ਆਏ ਸਨ, ਪਰ ਇਥੋਂ ਦੇ ਸੱਭਿਆਚਾਰ ਵਿਚ ਖੁਦ ਨੂੰ ਢਾਲਣ ਵਿਚ ਅਸਫਲ ਰਹੇ। ਇਹਨਾਂ ਦੀ ਜੁਬਾਨ ਇਹਨਾਂ ਦੇ ਪੋਤੇ-ਪੋਤੀਆਂ ਦੇ ਪੱਲੇ ਨਹੀਂ ਪੈਂਦੀ। ਨੂੰਹ-ਪੁੱਤ ਤੋਂ ਵੀ ਤ੍ਰਿਸਕਾਰ ਤੋਂ ਸਿਵਾਏ ਕੁਝ ਨਹੀਂ ਮਿਲਿਆ। ਨਤੀਜਾ ਇਹ ਨਿਕਲ ਰਿਹਾ ਹੈ ਕਿ ਅਜਿਹੇ ਲੋਕ ਇਥੋਂ ਦੇ ਸਮਾਜ ਤੋਂ ਪੂਰੀ ਤਰ੍ਹਾਂ ਕੱਟੇ ਜਾ ਚੁੱਕੇ ਹਨ। ਸਮਾਂ ਨੂੰ ਧੱਕਾ ਦੇਣ ਲਈ ਅਜਿਹੇ ਲੋਕਾਂ ਨੇ ਕਲੱਬਾਂ ਦਾ ਗਠਨ ਕੀਤਾ ਹੈ। ਹਫ਼ਤੇ ਵਿਚ 5 ਦਿਨ ਹੋਣ ਵਾਲੀਆਂ ਇਹਨਾਂ ਕਲੱਬ ਦੀਆਂ ਬੈਠਕਾਂ ਵਿਚ ਗਪਸ਼ਪ ਕਰਨ ਤੋਂ ਇਲਾਵਾ ਇਹਨਾਂ ਕੋਲ ਸਮਾਂ ਟਪਾਉਣ ਲਈ ਹੋਰ ਕੋਈ ਸ਼ੁਗਲ ਨਹੀਂ ਹੈ। ਸਮੱਸਿਆ ਇਹ ਹੈ ਕਿ ਇਹ ਕਹਾਣੀ ਇਕੱਲੇ ਦਵਿੰਦਰ ਸਿੰਘ ਦੀ ਨਹੀਂ ਹੈ, ਅਜਿਹੇ ਅਨੇਕਾਂ ਦਵਿੰਦਰ ਸਿੰਘ ਨਾ ਸਿਰਫ਼ ਅਮਰੀਕਾ ਸਗੋਂ ਯੂਰਪ, ਕੈਨੇਡਾ ਅਤੇ ਇੰਗਲੈਂਡ ਤੋਂ ਇਲਾਵਾ ਹੋਰਨਾਂ ਮੁਲਕਾਂ ਵਿਚ ਅਜਿਹੀ ਇਕੱਲਤਾ ਭਰਪੂਰ ਜ਼ਿੰਦਗੀ ਜਿਊਣ ਲਈ ਮਜਬੂਰ ਹਨ।
ਬਜ਼ੁਰਗ ਸਮੂਹ ਅੱਜ ਅਮਰੀਕਾ ਵਿਚ ਸਭ ਤੋਂ ਤੇਜ਼ੀ ਨਾਲ ਵਧਦਾ ਪ੍ਰਵਾਸੀ ਸਮੂਹ ਹੈ। 1990 ਤੋਂ ਵਿਦੇਸ਼ੀ ਮੂਲ ਦੇ ਪੈਦਾ ਹੋਏ 65 ਵਰ੍ਹਿਆਂ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਗਿਣਤੀ 27 ਲੱਖ ਤੋਂ ਵਧ ਕੇ 43 ਲੱਖ ਹੋ ਗਈ ਹੈ। ਜੋ ਦੇਸ਼ ਵਿਚ ਹਾਲ ਹੀ ਵਿਚ ਕੀਤੀ ਗਈ ਸਾਰੇ ਪ੍ਰਵਾਸੀਆਂ ਦੀ ਗਿਣਤੀ ਦਾ 11 ਫ਼ੀਸਦੀ ਹੈ। 2050 ਤਕ ਇਹ ਗਿਣਤੀ 1 ਕਰੋੜ 60 ਲੱਖ ਪੁੱਜਣ ਦੀ ਆਸ ਹੈ। ਸਿਰਫ਼ ਕੈਲੀਫੋਰਨੀਆ ਵਿਚ ਹੀ ਤਿੰਨਾਂ ਵਿਚੋਂ ਇੱਕ ਸੀਨੀਅਰ ਨਾਗਰਿਕ ਦੀ ਪੈਦਾਇਸ਼ ਵਿਦੇਸ਼ੀ ਮੂਲ ਦੀ ਹੈ।
ਦਰਅਸਲ, ਅਮਰੀਕਾ ਵਿਚ ਸੈ¤ਟਲਡ ਲੋਕਾਂ ਵੱਲੋਂ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਆਪਣੇ ਕੋਲ ਬੁਲਾਉਣ ਦੀ ਪ੍ਰਕਿਰਿਆ ਵਿਚ ਤੇਜ਼ੀ ਆਈ ਹੈ। ਮਾਹਿਰਾਂ ਮੁਤਾਬਕ ਅਮਰੀਕਾ ਵਿਚ ਬਜ਼ੁਰਗ ਸਮੂਹ ਅੱਜ ਸਭ ਤੋਂ ਅਲੱਗ-ਥਲੱਗ ਪਏ ਲੋਕਾਂ ਵਿਚੋਂ ਇੱਕ ਹਨ। ਹਾਲ ਹੀ ਵਿਚ ਆਉਣ ਵਾਲੇ 75 ਫ਼ੀਸਦੀ ਬਜ਼ੁਰਗ ਪ੍ਰਵਾਸੀਆਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਮੁਸ਼ਕਲ ਆਉਂਦੀ ਹੈ। ਜ਼ਿਆਦਾਤਰ ਲੋਕ ਗੱਡੀ ਨਹੀਂ ਚਲਾ ਸਕਦੇ। ਭਾਸ਼ਾ ਕਾਰਨ ਇਹਨਾਂ ਲੋਕਾਂ ਨੂੰ ਸਮਾਜਿਕ ਜੁੜਾਅ ਵਿਚ ਵੀ ਮੁਸ਼ਕਿਲਾਂ ਆਉਂਦੀਆਂ ਹਨ। ਕਈ ਵਾਰ ਤਾਂ ਇਸ ਸਮੱਸਿਆ ਕਾਰਨ ਅਜਿਹੀ ਸੰਸਕ੍ਰਿਤੀ ਅਤੇ ਸੱਭਿਆਚਾਰ ਨਾਲ ਇੱਕ-ਮਿਕ ਹੋ ਚੁੱਕੇ ਆਪਣੇ ਬੱਚਿਆਂ ਨਾਲ ਹੀ ਇਹਨਾਂ ਦਾ ਟਕਰਾਅ ਹੋ ਜਾਂਦਾ ਹੈ। ਕਈ ਅਧਿਐਨਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਹਨਾਂ ਸਾਰੇ ਕਾਰਨਾਂ ਕਰਕੇ ਪ੍ਰਵਾਸੀ ਬਜ਼ੁਰਗ ਡਿਪ੍ਰੈਸ਼ਨ ਜਿਹੇ ਮਾਨਸਿਕ ਰੋਗਾਂ ਦਾ ਸ਼ਿਕਾਰ ਤੇਜ਼ੀ ਨਾਲ ਹੋ ਰਹੇ ਹਨ।
1965 ਵਿਚ ਅਮਰੀਕੀ ਇੰਮੀਗ੍ਰੇਸ਼ਨ ਨੀਤੀ ਵਿਚ ਤਬਦੀਲੀ ਕਰਕੇ ਇਥੋਂ ਦੇ ਸਥਾਈ ਨਾਗਰਿਕਾਂ ਨੂੰ ਆਪਣੇ ਮਾਤਾ-ਪਿਤਾ ਬੁਲਾਉਣ ਦੀ ਛੋਟ ਦਿੱਤੀ ਗਈ ਸੀ। ਪਰ ਇਹ ਬਜ਼ੁਰਗ ਪ੍ਰਵਾਸੀ ਆਪਣੇ ਬੱਚਿਆਂ ਵੱਲੋਂ ਨਜਾਇਜ਼ ਪੈਸਾ ਕਮਾਉਣ ਦਾ ਜਰੀਆ ਬਣ ਗਏ ਹਨ। ਬੱਚਿਆਂ ਨੇ ਇਹਨਾਂ ਦੀ ਮਦਦ ਦਾ ਭਰੋਸਾ ਦਿੱਤਾ ਅਤੇ ਇਹਨਾਂ ਦਾ ਨਾਂਅ ਸਰਕਾਰ ਵੱਲੋਂ ਚਲਾਈ ਜਾ ਰਹੀ ਸਪਲੀਮੈਂਟਲ ਸਕਿਓਰਿਟੀ ਇਨਕਮ ਅਤੇ ਫੂਡ ਸਟੈਂਪ ਪ੍ਰੋਗਰਾਮਾਂ ਵਿਚ ਦਰਜ ਕਰਵਾ ਦਿੱਤਾ। ਮਿਲਣ ਵਾਲੀ ਸਰਕਾਰੀ ਸਹਾਇਤਾ ਨਾਲ ਖੁਦ ਤਾਂ ਐਸ਼ ਕਰ ਰਹੇ ਹਨ ਜਦਕਿ ਇਸਦਾ ਨਾਂ-ਮਾਤਰ ਹਿੱਸਾ ਹੀ ਬਜ਼ੁਰਗ ਮਾਤਾਪਿਤਾ ਨੂੰ ਦਿੱਤਾ ਜਾਂਦਾ ਹੈ। ਇਹ ਕੈਸਾ ਦੁਖਾਂਤ ਹੈ ਕਿ ਦਵਿੰਦਰ ਸਿੰਘ ਜਿਹੇ ਲੱਖਾਂ ਲੋਕ ਦੂਸਰੇ ਮੁਲਕਾਂ ਵਿਚ ਆਪਣੇ ਬੱਚਿਆਂ ਕੋਲ ਆਸਰਾ ਲੈਣ ਆਉਦੇ ਹਨ। ਉਹ ਆਪਣੇ ਪੋਤਿਆਂ-ਦੋਹਤਿਆਂ ਦੀ ਨੌਕਰਾਂ ਵਾਂਗ ਸੰਭਾਲ ਕਰਦੇ ਹਨ। ਬਦਲੇ ਵਿਚ ਉਹਨਾਂ ਦੇ ਪੁਤਰ ਛੋਟੀ-ਮੋਟੀ ਖਰੀਦਦਾਰੀ ਵੀ ਕਰ ਦਿੰਦੇ ਹਨ, ਪਰ ਇੱਕ ਦਿਨ ਆਪਣੀ ਪ੍ਰਾਈਵੇਸੀ ਕਾਇਮ ਰਖਣ ਦਾ ਬਹਾਨਾ ਬਣਾ ਕੇ ਉਹਨਾਂ ਨੂੰ ਬੇਘਰ ਕਰ ਦਿੰਦੇ ਹਨ।