ਮੇਰੇ ਸਤਿਗੁਰੂ

ਮੇਰੇ ਸਤਿਗੁਰੂ
ਬੇਦਾਵਾ ਲਿਖਣ ਲੱਗਿਆਂ
ਸਾਡੇ ਹੱਥ ਤਾਂ ਕੰਬੇ ਸਨ।
ਪਰ ਸਾਨੂੰ ਅਪਨੇ ਮਨ
ਦੇ ਹਨ੍ਹੇਰੇ ਵਿਚ
ਨਾ ਨਜ਼ਰ ਆਏ ਸਨ
ਅਪਣੀਆਂ ਹੀ ਉਂਗਲਾਂ ਦੇ ਪੋਟੇ।
ਤੇ ਅਸੀਂ ਮਨਾਂ ਦੇ ਖੋਟੇ
ਕੰਬਦੇ ਹੱਥਾਂ ਨਾਲ
ਲਿਖ ਕੇ ਦੇ ਗਏ ਸੀ ਤੈਨੂੰ
‘‘ਬੇਦਾਵਾ’’
ਜ਼ਿੰਦਗੀ ਦੀ ਕਿਸੇ ਸੁਨਹਿਰੀ
ਸਵੇਰ ਦੀ ਪ੍ਰਲੋਭਣ ਵਿਚ
ਆ ਕੇ।
ਅਸੀਂ ਤੁਰ ਗਏ ਸੀ
ਤੇਰੇ ਦਿਲ ਨੂੰ ਢਾਹ ਕੇ।
ਪਰ ਤੁਸਾਂ ਨੇ ਤਾਂ
ਅਪਨੇ ਸ਼ਹੀਦ ਪੁੱਤਰਾਂ
ਦੀ ਯਾਦ ਵਾਂਗ
ਸੰਭਾਲ ਰੱਖਿਆ ਸੀ
‘‘ਬੇਦਾਵਾ’’
 
Top