ਧੀ ਵੱਲੋ ਮਾਂ ਨਾਲ ਨਫਰਤ ਦਾ ਕਾਰਨ

FB_IMG_1688114646349.jpg

ਅੱਜ ਜਮਾਨਾ ਬਹੁਤ ਬਦਲ ਗਿਆ ਹੈ ।ਹੁਣ ਰਿਸ਼ਤਿਆਂ ਵਿੱਚ ਪਹਿਲਾਂ ਵਾਲੀ ਗੱਲ ਨਹੀ ਰਹੀ ।ਪਹਿਲਾ ਵਾਂਗ ਹੁਣ ਮਿਠਾਸ ,ਸ਼ਹਿਣਸ਼ੀਲਤਾ ,ਆਪਣਾਪਣ ਨਹੀ ਰਿਹਾ । ਪਹਿਲਾਂ ਬੇਝਿਜਕ ਹੋ ਕੇ ਵੱਡੇ ਬਜੁਰਗ ਛੋਟੇ ਬੱਚਿਆਂ ਨੂੰ ਝਿੜਕ ਵੀ ਦਿੰਦੇ ਸਨ ਪਰ ਹੁਣ ਕੋਈ ਬੱਚਾ ਗੱਲ ਨਹੀ ਕਹਾਉਦਾ ਤੇ ਮਾਂ -ਬਾਪ ਵੀ ਕਹਿਣ ਤੋਂ ਝਿਜਕਦੇ ਹਨ। ਜਮਾਨੇ ਦੇ ਨਾਲ ਰਿਸ਼ਤੇ ਵੀ ਬਦਲ ਰਹੇ ਹਨ।ਹਰ ਰਿਸ਼ਤੇ ਵਿੱਚ ਅੱਜਕਲ ਥੋੜੀ ਬਹੁਤੀ ਨੋਕ ਝੋਕ ਨਾਲ ਅਣਬਣ ਰਹਿੰਦੀ ਹੈ ।ਅੱਜ ਮਾਂ-ਧੀ ਦੇ ਰਿਸ਼ਤੇ ਤੇ ਗੌਰ ਕਰਦੇ ਹਾਂ ਕਿ ਮਾਂ ਵੱਲੋ ਦਿਤੀਆ ਨਸੀਹਤਾਂ ਸਾਡੀ ਜਿੰਦਗੀ ਨੂੰ ਸੰਵਾਰ ਦਿੰਦੀਆਂ ਹਨ ,ਪਰ ਕਈ ਧੀਆਂ ਇੰਨਾਂ ਨਸੀਹਤਾਂ ਨੂੰ ਸਹਾਰਦੀਆਂ ਨਹੀ ਤੇ ਖਿਝ ਜਾਂਦੀਆਂ ਹਨ । ਕਈ ਮਾਮਲਿਆਂ ਵਿੱਚ ਧੀ ਨੂੰ ਮਾਂ ਉਦੋਂ ਬੁਰੀ ਲੱਗਦੀ ਹੈ ਜਦੋ ਉਹ ਦੂਜੇ ਬੱਚੇ ਦਾ ਵੱਧ ਮੋਹ ਕਰੇ ਤੇ ਜਦੋਂ ਮਾਂ ਮਤਰੇਈ ਹੋਵੇ ।ਪਰ ਇਹਨਾਂ ਤੋਂ ਇਲਾਵਾ ਵੀ ਕਈ ਬਹੁਤ ਹੋਰ ਵੀ ਕਾਰਨ ਹਨ ਜੋ ਮਾਂ - ਧੀ ਦੇ ਰਿਸ਼ਤੇ ਤੇ ਪਰਭਾਵ ਪਾਉਂਦੇ ਹਨ ।ਮਾਂ ਵੱਲੋਂ ਲਾਈਆਂ ਕੲਈ ਬੰਦਿਸ਼ਾਂ ਕਾਰਨ ਧੀ ਮਾਂ ਨੂੰ ਨਫਰਤ ਕਰਨ ਲੱਗ ਜਾਂਦੀ ਹੈ ।

ਮਾਂ-ਧੀ ਦਾ ਰਿਸ਼ਤਾ ਇਕ ਬਹੁਤ ਹੀ ਖੂਬਸੂਰਤ ਤੇ ਅਹਿਸਾਸ ਭਰਿਆ ਰਿਸ਼ਤਾ ਹੈ ।ਮਾਂ ਦਾ ਦਖਲ ਧੀ ਦੀ ਜਿੰਦਗੀ ਸੰਵਾਰ ਦਿੰਦਾ ਹੈ ।ਮਾਂ ਆਪਣੀ ਧੀ ਨੂੰ ਸਮਾਜ ਦੀਆਂ ਹਰ ਇਕ ਬੁਰੀਆਂ ਨਜਰਾਂ ਤੋਂ ਬਚਾ ਕੇ ਰੱਖਦੀ ਹੈ ।ਕਿਉਕਿ ਅਜਕੱਲ ਕਿਸੇ ਰਿਸ਼ਤੇ ਤੇ ਭਰੋਸਾ ਕਰਨਾ ਬਹੁਤ ਮੁਸ਼ਕਿਲ ਹੈ । ਧੀ ਲਈ ਮਾਂ ਉਹ ਵਰਦਾਨ ਹੈ ਜੋ ਹਰ ਕਿਸੇ ਦੇ ਹਿੱਸੇ ਨਹੀ ਆਉਦਾ । ਮਾਂ ਦੀਆਂ ਨਸੀਹਤਾਂ ਧੀ ਦੀ ਜਿੰਦਗੀ ਦਾ ਉਹ ਹਿੱਸਾ ਹੈ ਜੋ ਧੀ ਨੂੰ ਹਮੇਸ਼ਾ ਸਹੀ ਤੇ ਇੱਜਤ ਨਾਲ ਜਿਊਣ ਦਿੰਦਾ ਹੈ ।ਪਰ ਜਿਵੇ ਕਿ ਪੰਜੇ ਉਂਗਲਾਂ ਇਕੋ ਜਿਹੀਆਂ ਨਹੀ ਹੁੰਦੀਆਂ ,ਉਸੇ ਤਰਾਂ 100 ਵਿੱਚੋਂ 50 ਮਾਵਾਂ -ਧੀਆਂ ਦੇ ਰਿਸ਼ਤੇ ਵਿੱਚ ਵੀ ਕੁਝ ਅਟਕਲਾਂ ਆ ਜਾਂਦੀਆਂ ਹਨ । ਇਸ ਰਿਸ਼ਤੇ ਵਿਚ ਕੜਵਾਹਟ ਨੂੰ ਵਿਸਥਾਰ ਨਾਲ ਇਕ ਕਾਲਪਨਿਕ ਕਹਾਣੀ ਵਿੱਚ ਦੱਸਾਂਗੀ । ਇਸ ਨੂੰ ਧਿਆਨ ਨਾਲ ਪੜਨਾ ਤੇ ਹਰ ਧੀ ਨੂੰ ਸਮਝਣਾ ਚਾਹੀਦਾ ਹੈ ।

ਇਕ ਕੁੜੀ ਕਿਰਨ ਬਹੁਤ ਹੀ ਸੋਹਣੀ ਤੇ ਹੋਣਹਾਰ ਸੀ।ਵੱਡੀ ਹੋਣ ਦੇ ਨਾਲ ਨਾਲ ਕਾਲਜ ਦੀ ਨਵੀ ਜਿੰਦਗੀ ਵਿਚ ਵੀ ਸ਼ਾਮਲ ਹੋ ਗਈ । ਉਥੇ ਉਹਨੂੰ ਤਰਾ ਤਰਾ ਦੇ ਨੌਜਵਾਨ ਕੁੜੀਆਂ ਮੁੰਡਿਆਂ ਨਾਲ ਵਿਚਰਨਾ ਪਿਆ ।ਪਹਿਲਾ ਪਹਿਲਾ ਤਾਂ ਉਹਨੂੰ ਕਾਲਜ ਲਾਈਫ ਥੋੜੀ ਅਜੀਬ ਲੱਗੀ ਹਰ ਇਕ ਨਾਲ ਗੱਲ ਕਰਨ ਲੱਗੀ ਸੰਗਦੀ ਸੀ ਝਿਜਕਦੀ ਸੀ । ਹੌਲੀ ਹੌਲੀ ਸਮੇਂ ਦੇ ਨਾਲ ਉਹਨੂੰ ਸਭ ਨਾਲ ਦੀਆਂ ਸਹੇਲੀਆਂ ਨਾਲ ਢਾਲਣਾ ਪਿਆ । ਉਸ ਦੀਆਂ ਨਵੀਆਂ ਸਹੇਲੀਆਂ ਸ਼ਹਿਰੀ ਤੇ ਮਾਡਰਨ ਸੀ ।ਉਹ ਨਵੇ ਨਵੇ ਫੈਸ਼ਨ ਕਰਕੇ ਕਾਲਜ ਆਉਦੀਆਂ ਸਨ ।ਉਹ ਕਿਰਨ ਨੂੰ ਵੀ ਆਪਣਾ ਰੰਗ ਢੰਗ ਤੇ ਰਹਿਣ ਸਹਿਣ ਬਦਲਣ ਨੂੰ ਕਹਿੰਦੀਆਂ ਰਹਿੰਦੀਆਂ ਸਨ ।ਪਰ ਉਹ ਉਹਨਾਂ ਦੀਆਂ ਗੱਲਾਂ ਵੱਲ ਜਿਆਦਾ ਗੌਰ ਨਹੀ ਕਰਦੀ ਸੀ ।ਉਹ ਘਰ ਆ ਕੇ ਆਪਣੀ ਮਾਂ ਨੂੰ ਸਭ ਦੱਸ ਦਿੰਦੀ ਸੀ ।ਉਹਦੀ ਮਾਂ ਉਸਨੂੰ ਸਮਝਾਉਦੀ ਰਹਿੰਦੀ ਸੀ ਕਿ ਆਪਣੀਆ ਸਹੇਲੀਆਂ ਨਾਲ ਤੇ ਕਾਲਜ ਵਿਚ ਸੀਮਿਤ ਹੱਦ ਤੱਕ ਹੀ ਖੁੱਲਣਾ ਹੈ ।ਕਦੇ ਕਿਸੇ ਕੁੜੀ ਦੀਆਂ ਗੱਲਾਂ ਵਿੱਚ ਨਹੀ ਆਉਣਾ ।ਸਾਦਗੀ ਵਿਚ ਰਹਿਣਾ ਤੇ ਪੜਾਈ ਵਿਚ ਹੀ ਧਿਆਨ ਦੇਣਾ ।ਕੁਝ ਦਿਨ ਕਾਲਜ ਵਿਚ ਬਿਤਾਉਣ ਤੇ ਉਸਨੂੰ ਕਾਲਜ ਦੀ ਹਵਾ ਲੱਗ ਗਈ । ਉਹਦਾ ਧਿਆਨ ਵੀ ਹੁਣ ਸਹੇਲੀਆ ਵੱਲੋ ਕੀਤੇ ਫੈਸ਼ਨਾ ਵੱਲ ਆਕਰਸ਼ਿਤ ਹੋ ਰਿਹਾ ਸੀ ।ਉਹਦੀਆਂ ਸਹੇਲੀਆਂ ਉਹਨੂੰ ਥੋੜਾ ਮਾਡਰਨ ਬਣ ਕੇ ਰਹਿਣ ਲਈ ਆਉਦੀਆਂ ਸਨ ।ਹੁਣ ਉਹ ਥੋੜਾ ਖੁੱਲ ਗੲਈ ਸੀ ।ਮਾਂ ਦੀਆਂ ਨਸੀਹਤਾਂ ਨੂੰ ਉਹ ਭੁੱਲਦੀ ਜਾ ਰਹੀ ਸੀ ।ਉਸਨੂੰ ਮਾਂ ਵੱਲੋ ਰੋਕਣਾ ਟੋਕਣਾ ਬੁਰਾ ਲੱਗਦਾ ਸੀ ਤੇ ਉਹ ਖਿਝ ਜਾਂਦੀ ਸੀ । ਉਹਦੀਆਂ ਸਹੇਲੀਆਂ ਨੇ ਉਹਨੂੰ ਵਾਲ ਖੁੱਲੇ ਛੱਡਣ ਲੲਈ ਤੇ ਸੋਹਣੀ ਬਣ ਕੇ ਆਉਣ ਲੲਈ ਕਹਿਣਾ ।ਪਰ ਉਹ ਉਹਨਾ ਨੂੰ ਕਹਿ ਦਿੰਦੀ ਕਿ ਉਸਦੀ ਮਾਂ ਉਹਨੂੰ ਇਹ ਸਭ ਨਹੀ ਕਰਨ ਦਿੰਦੀ ।ਤਾਂ ਉਹਦੀਆਂ ਸਹੇਲੀਆਂ ਕਹਿੰਦੀਆਂ ਕਿ ਯਾਰ ਕੁਝ ਨਹੀ ਹੁੰਦਾ ।ਮਾਵਾਂ ਤਾਂ ਐਵੇ ਕਹਿੰਦੀਆ ਰਹਿੰਦੀਆਂ ।ਉਹਨਾਂ ਨੂੰ ਕੀ ਪਤਾ ਨਵੇ ਜਮਾਨੇ ਦਾ ।ਕਾਲਜ ਵਿਚ ਸੋਹਣਾ ਬਣ ਕੇ ਆਉਣਾ ਪੈਂਦਾ ।ਸਾਡੀਆਂ ਮੰਮੀਆਂ ਤਾ ਕੁਝ ਨਹੀ ਕਹਿੰਦੀਆਂ ਹਨ ।ਉਸ ਨੂੰ ਇਸ ਗੱਲ ਤੇ ਹੈਰਾਨੀ ਹੁੰਦੀ ।ਹੌਲੀ ਹੌਲੀ ਉਹਦੇ ਤੌਰ ਤਰੀਕੇ ਬਦਲਣ ਲੱਗ ਗੲਏ ।ਉਸਦੀ ਮਾਂ ਨੂੰ ਵੀ ਚਿੰਤਾ ਜਿਹੀ ਹੋਣ ਲੱਗੀ ।ਮਾਂ ਉਸ ਨੂੰ ਕੋਲ ਬਿਠਾ ਕੇ ਸਮਝਾਉਦੀ ਰਹਿੰਦੀ ,ਉਹਨੂੰ ਦੁਨੀਆ ਦੀਆ ਭੈੜੀਆ ਚੰਗੀਆਂ ਹਰਕਤਾਂ ਤੋ ਜਾਣੂ ਕਰਵਾਉਦੀ ।ਉਹ ਉਸਨੂੰ ਕੁੜੀਆ ਦੀਆ ਗੱਲਾਂ ਵਿਚ ਨਾ ਆਉਣ ਤੋਂ ਰੋਕਦੀ ਸੀ ਤੇ ਕਿਰਨ ਆਪਣੀ ਮਾਂ ਨੂੰ ਕਹਿੰਦੀ ਸੀ ਕਿ ਕੁਝ ਨਹੀ ਹੁੰਦਾ ਮੰਮੀ ,ਮੇਰੀਆਂ ਸਹੇਲੀਆ ਦੀਆ ਮੰਮੀਆ ਜਮਾ ਨਹੀ ਕੁਝ ਰੋਕ ਟੋਕ ਕਰਦੀਆ ਤੇ ਉਹ ਖਿਝ ਕੇ ਚਲੀ ਜਾਂਦੀ ।ਕਾਲਜ ਵਿਚ ਕੁੜੀਆਂ ਨੇ ਉਸਦੀ ਜਾਣ ਪਛਾਣ ਇਕ ਮੁੰਡੇ ਨਾਲ ਕਰਵਾ ਦਿਤੀ ਤੇ ਉਸਨੂੰ ਉਸ ਦੀਆਂ ਗੱਲਾਂ ਚੰਗੀਆ ਤੇ ਪਿਆਰੀਆ ਲੱਗਣ ਲੱਗੀਆਂ । ਘਰ ਆ ਕੇ ਉਹ ਕਿੰਨਾ ਚਿਰ ਹੀ ਸ਼ੀਸ਼ੇ ਵਿਚ ਆਪਣੇ ਰੂਪ ਨੂੰ ਦੇਖਦੀ ਰਹਿੰਦੀ , ਆਪਣੀ ਸੁੰਦਰਤਾ ਨੂੰ ਦੇਖ ਕੇ ਸ਼ਰਮਾ ਜਾਂਦੀ ।ਨਵੇ ਤੋ ਨਵੇ ਤਰੀਕੇ ਨਾਲ ਵਾਲ ਵਾਹੁੰਦੀ ।ਉਸ ਦੀ ਮਾਂ ਉਸ ਨੂੰ ਸਾਦਗੀ ਵਿਚ ਰਹਿਣ ਲੲਈ ਕਹਿੰਦੀ ਤੇ ਝਿੜਕਦੀ ਤਾਂ ਉਹ ਗੁੱਸੇ ਵਿਚ ਆ ਜਾਂਦੀ ਤੇ ਗੱਲਾਂ ਸੁਣਾ ਕੇ ਚਲੀ ਜਾਂਦੀ ।ਕੰਮ ਕਰਨ ਵਾਲੇ ਵੀ ਕਿਰਨ ਜਲਦੀ ਜਲਦੀ ਕੰਮ ਨਿਬੇੜ ਕੇ ਫੋਨ ਨੂੰ ਚਿੰਬੜ ਜਾਂਦੀ ।ਉਸ ਦੀ ਮਾਂ ਉਸ ਨੂੰ ਵਰਜਦੀ ਤਾਂ ਉਹ ਲੜ ਪੈਂਦੀ ਤੇ ਕਹਿੰਦੀ ਕਿ ਮੇਰੀਆ ਸਹੇਲੀਆਂ ਦੀਆ ਮੰਮੀਆ ਇਵੇ ਨਹੀ ਕਰਦੀਆ । ਉਹ ਉਹਨਾ ਤੇ ਇੰਨੀ ਬੰਦਿਸ਼ ਨਹੀ ਲਗਾਉਦੀਆਂ ।ਤੁਸੀ ਮੈਨੰ ਮੇਰੇ ਹਿਸਾਬ ਨਾਲ ਜਿੰਦਗੀ ਕਿਉ ਨਹੀ ਜੀਣ ਦਿੰਦੇ ।ਹੋਰ ਵੀ ਬਹੁਤ ਕੁਝ ਬੋਲਦੀ ।ਕਾਲਜ ਵਿਚ ਵੀ ਉਹ ਸਾਥਣਾਂ ਨੂੰ ਮੰਮੀ ਬਾਰੇ ਦੱਸਦੀ ਤਾਂ ਉਹ ਹੋਰ ਬੁਰਾ ਭਲਾ ਉਸਦੀ ਮੰਮੀ ਨੂੰ ਕਹਿਣ ਲੱਗ ਜਾਂਦੀਆਂ ।ਉਹਨੂੰ ਆਪਣੀ ਮਾਂ ਤੇ ਗੁੱਸਾ ਆਉਦਾ ਜੋ ਉਹਨੂੰ ਰੋਕ ਟੋਕ ਦਿੰਦੀ ਸੀ ।ਉਸਦੀ ਮਾਂ ਇਸ ਬਾਰੇ ਉਹਦੇ ਪਿਉ ਨਾਲ ਵੀ ਗੱਲ ਕਰਨ ਤੋਂ ਝਿਜਕਦੀ ਸੀ ਕਿਉਕਿ ਮਾ ਧੀ ਚ ਕੲਈ ਗੱਲਾ ਹੁੰਦੀਆ ਤੇ ਉਹ ਡਰ ਜਾਂਦੀ ਸੀ ਕਿ ਕਿਤੇ ਉਹਦਾ ਪਿਉ ਉਹਨੂੰ ਕਾਲਜ ਤੋਂ ਹਟਾ ਨਾ ਲਵੇ ਤੇ ਡਰਦੀ ਸੀ ਕਿ ਜਵਾਨ ਕੁੜੀ ਆ ਲੋਕ ਤਰਾ ਤਰਾ ਦੀਆਂ ਗੱਲਾ ਕਰਨਗੇ ।ਉਹ ਉਹਨੂੰ ਸਮਝਾਉਦੀ ਰਹਿੰਦੀ ਪਰ ਉਹ ਦਿਨੋ ਜਿਨੋ ਬਦਲ ਰਹੀ ਸੀ ।ਹਰ ਨਿਕੀ ਗੱਲ ਤੇ ਗੁੱਸਾ ਕਰਦੀ ।ਕਾਲਜ ਜਾਣ ਦੀ ਜਲਦੀ ਰਹਿੰਦੀ ।ਉਹ ਉਸ ਮੁੰਡੇ ਨੂੰ ਸਭ ਕੁਝ ਦੱਸ ਦਿੰਦੀ ਤੇ ਉਹ ਵੀ ਉਹਨੂੰ ਪਿਆਰ ਦਾ ਝੂਠੇ ਜਾਲ ਚ ਫਸਾ ਲੈਦਾ ਤੇ ਉਹਨੂੰ ਮਾਂ ਦੀਆ ਗੱਲਾ ਵੱਲ ਧਿਆਨ ਨਾ ਦੇਣ ਲੲਈ ਕਹਿੰਦਾ ।ਕੁੜੀ ਨੂੰ ਵੀ ਉਸਦੀਆਂ ਗੱਲਾਂ ਤੇ ਭਰੋਸਾ ਹੋ ਜਾਦਾ । ਉਹ ਘਰ ਵਿਚ ਆਪਣੀ ਮਾਂ ਦੀ ਰੋਕ ਰੋਕਾਈ ਤੋਂ ਤੰਗ ਆ ਜਾਦੀ ਤੇ ਗੁੱਸੇ ਵਿਚ ਉੱਚਾ ਨੀਵਾਂ ਬੋਲ ਦਿੰਦੀ ।ਉਸ ਨੂੰ ਮਾਂ ਦੀਆ ਗੱਲਾ ਬੁਰੀਆ ਤੇ ਸਾਥਣਾਂ ਦੀਆ ਵਧੀਆ ਲੱਗਦੀਆਂ ।ਉਸਨੇ ਆਪਣੇ ਰੰਗ ਢੰਗ ਤੇ ਕੱਪੜੇ ਪਾਉਣ ਦੇ ਤਰੀਕੇ ਵੀ ਬਦਲ ਲਏ ।ਮਾ ਉਹਨੂੰ ਫੈਸ਼ਨੇਬਲ ਬਣਨ ਤੋਂ ਰੋਕਦੀ ਤਾਂ ਉਹ ਖਿਝ ਜਾਂਦੀ ।ਇੰਞ ਉਹਨੰ ਆਪਣੀ ਮਾਂ ਨਾਲ ਨਫਰਤ ਹੋਣ ਲੱਗ ਗੲਈ ।ਉਹ ਕਾਲਜ ਵਿਚ ਵੀ ਆਪਣੀ ਮਾ। ਨੂੰ ਪੁਰਾਣੇ ਖਿਆਲਾਂ ਵਾਲੀ ਤੇ ਐਵੇ ਬੋਲਦੀ ਰਹਿਣ ਵਾਲੀ ਦੱਸਣ ਲੱਗੀ ।ਅਖੀਰ ਉਹ ਘਰਦਿਆ ਦੀਆ ਨਸੀਹਤਾਂ ਭੁੱਲ ਕੇ ਤੇ ਸਾਥਣਾ ਤੇ ਉਸ ਮੁੰਡੇ ਮਗਰ ਲੱਗ ਕੇ ਘਰੋ ਭੱਜ ਗੲਈ ।ਉਹ ਮੁੰਡਾ ਸਿਰਫ ਮਤਲਬੀ ਸੀ ਜਦੋ ਮਤਲਬ ਪੂਰਾ ਹੋਇਆ ਤਾ ਉਹਨੂੰ ਛੱਡ ਕੇ ਵਿਦੇਸ਼ ਚਲਿਆ ਗਿਆ ।ਸਹੇਲੀਆ ਨੇ ਵੀ ਉਸਦੀ ਮਦਦ ਕਰਨ ਤੋ ਮਨਾ ਕਰ ਦਿਤਾ ।ਅਖੀਰ ਉਹਨੂੰ ਘਰ ਆਉਣਾ ਪਿਆ ।ਘਰ ਆ ਕੇ ਆਪਣੀ ਮਾਂ ਅੱਗੇ ਬਹੁਤ ਰੋਈ ਤੇ ਕਿਹਾ ਕਿ ਮੈ ਆਪਣੇ ਹੱਥੀ ਕੁਹਾੜੀ ਆਪ ਮਾਰ ਕੇ ਆਵਦੀ ਜਿੰਦਗੀ ਖਰਾਬ ਕਰ ਲਈ ।ਉਹਨੂੰ ਆਪਣੀਆ ਗਲਤੀਆ ਦਾ ਪਛਤਾਵਾ ਹੋਇਆ ।ਕੁਝ ਦਿਨ ਮਾਂ ਪਿਉ ਉਹਦੇ ਨਾਲ ਨਾ ਬੋਲੇ ।ਉਹ ਵੀ ਦੁਖੀ ਸਨ । ਖੈਰ ਜੋ ਹੋਣਾ ਸੀ ਹੋ ਗਿਆ ।

ਇਕ ਦਿਨ ਉਸਦੀ ਮਾ ਨੇ ਉਹਨੂੰ ਸਮਝਾਇਆ ਕਿ ਮੈ ਤੈਨੂੰ ਸ਼ੁਰੂ ਤੋ ਸੀ ਵਰਜਦੀ ਸੀ ਕਿ ਸਾਦਗੀ ਵਿਚ ਰਹੀ ।ਜਿਆਦਾ ਕਿਸੇ ਨਾਲ ਖੁੱਲਣ ਦੀ ਲੋੜ ਨਹੀ ।ਪਰ ਤੂੰ ਮੇਰੀ ਇਕ ਨਹੀ ਸੁਣੀ ਤੇ ਆਪਣੀ ਮਨਮਰਜੀ ਕਰਦੀ ਰਹੀ।ਮਾ ਦਾ ਹੀ ਫਰਜ ਹੁੰਦਾ ਧੀ ਨੂੰ ਸਮਝਾਉਣਾ ।ਇਹ ਜਮਾਨਾ ਬਹੁਤ ਭੈੜਾ ਹੈ ।ਅੱਖਾ ਨਾਲ ਹੀ ਬੰਦੇ ਨੂੰ ਖਾ ਜਾਦਾ ਪਰ ਤੈਨੂੰ ਉਦੋਂ ਮੇਰੀਆਂ ਗੱਲਾਂ ਭੈੜੀਆਂ ਲੱਗਦੀਆਂ ਸੀ ਤੇ ਆਵਦੀਆ ਸਾਥਣਾ ਦੇ ਮਗਰ ਲੱਗ ਕੇ ਮੈਨੂੰ ਬੁਰਾ ਭਲਾ ਬੋਲਦੀ ਰਹੀ ।ਮੇਰਾ ਨਾਲ ਨਫਰਤ ਕਰਨ ਲੱਗ ਗਈ।ਪਰ ਹੁਣ ਪਛਤਾਵੇ ਤੋ ਬਿਨਾ ਕੁਝ ਨਹੀ ।ਮਾ ਪਿਉ ਬੱਚੇ ਦੇ ਭਲੇ ਲੲਈ ਰੋਕ ਟੋਕ ਕਰਦੇ ਹਨ ।

ਉਸ ਕੁੜੀ ਨੂੰ ਬਹੁਤ ਪਛਤਾਵਾ ਹੋ ਰਿਹਾ ਸੀ ਤੇ ਵਾਰ ਵਾਰ ਆਵਦੇ ਆਪ ਨੂੰ ਲਾਹਨਤਾ ਦੇ ਰਹੀ ਸੀ ਕਿ ਮਾਂ ਵੱਲੋ ਲਾਈਆ ਰੋਕਾ ਟੋਕਾ ਕਾਰਨ ਮੈਂ ਆਪਣੀ ਹੀ ਮਾਂ ਨੂੰ ਨਫਰਤ ਕਰਨ ਲੱਗ ਗੲਈ ਸੀ ਜਦਕਿ ਮੈਨੂੰ ਭੈੜੀਆ ਨਜਰਾ ਤੋ ਬਚਾਉਣ ਲੲਈ ਉਹ ਮੇਰੇ ਤੇ ਬੰਦਿਸ਼ ਲਗਾਉਦੇ ਸੀ ।

ਅਖੀਰ ਵਿਚ ਇਹੀ ਕਹਿਣਾ ਚਾਹੁੰਦੀ ਹਾਂ ਕਿ ਮਾ ਬਾਪ ਆਪਣੇ ਬੱਚੇ ਦੀ ਭਲਾਈ ਤੇ ਇੱਜਤ ਲੲਈ ਹੀ ਉਹਦੇ ਤੇ ਕੁਝ ਪਾਬੰਦੀਆ ਲਗਾਉਦੇ ਹਨ ।ਖਾਸ ਕਰਕੇ ਧੀ ਦੇ ਮਾਮਲੇ ਵਿਚ ਮਾਪੇ ਜਿਆਦਾ ਅਸਹਿਜ ਮਹਿਸੂਸ ਕਰਦੇ ਹਨ ।ਪਰ ਕੁਝ ਬੱਚੇ ਇਹਨਾ ਪਾਬੰਦੀਆ ਨੂੰ ਆਪਣੀ ਗੁਲਾਮੀ ਸਮਝਦੇ ਹਨ ਤੇ ਆਪਣਾ ਮਾਪਿਆ ਨੂੰ ਹੋਰਨਾ ਦੇ ਮਾਪਿਆ ਦੇ ਸਾਹਮਣੇ ਘੱਟ ਪੜਿਆ ਤੇ ਪੁਰਾਣੇ ਖਿਆਲਾ ਵਾਲੇ ਸਮਝਦੇ ਹਨ ।।ਹਰ ਘਰ ਵਿਚ ਧੀ ਹੁੰਦੀ ਹੈ ਤੇ ਧੀ ਨੂੰ ਸਿਰਫ ਇਕ ਮਾਂ ਹੀ ਸਮਝਾ ਸਕਦੀ ਹੈ ।ਧੀ ਦਾ ਵੀ ਫਰਜ ਹੈ ਕਿ ਜੇ ਥੋਨੂੰ ਲੱਗੇ ਕਿ ਕੋਈ ਤੁਹਾਡੇ ਕਰੀਬ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾ ਇਸ ਬਾਰੇ ਕਿਸੇ ਹੋਰ ਨੂੰ ਨਾ ਸਹੀ ਪਰ ਮਾਂ ਨੂੰ ਜਰੂਰ ਦੱਸੋ ।ਹਰ ਥਾਂ ਮਾਪੇ ਨਾਲ ਨਹੀ ਹੋਣਗੇ ।ਧੀਆਂ ਨੂੰ ਆਤਮਵਿਸ਼ਵਾਸ ਨਾਲ ਭਰਨਾ ਚਾਹੀਦਾ ਹੈ ।ਅਜ ਕਲ ਕਈ ਕੁੜੀਆ ਮੁੰਡਿਆ ਦੀ ਵੀਡਿਉਜ ਵਾਇਰਲ ਹੋ ਰਹੀਆਂ ਹਨ ਜਿਸ ਦਾ ਕਾਰਨ ਬੱਚਿਆਂ ਦੀ ਜਿੰਦਗੀ ਵਿਚ ਦਖਲ ਨਾ ਦੇਣਾ ।ਬੱਚੇ ਨਿਡਰ ਹੋ ਕੇ ਗਲਤੀਆ ਕਰ ਜਾਂਦੇ ਹਨ ਜਿਸ ਦਾ ਨਤੀਜਾ ਮਾਪਿਆ ਨੂੰ ਭੁਗਤਣਾ ਪੈਂਦਾ ਹੈ ।ਚਾਰ ਦਿਨ ਪਹਿਲਾਂ ਮਿਲੇ ਇਨਸਾਨ ਦੀਆ ਗੱਲਾ ਵਿਚ ਆ ਕੇ ਆਪਣੀ ਸਾਰੀ ਜਿੰਦਗੀ ਬਦਨਾਮ ਕਰ ਲੈਂਦੀਆ ਹਨ ।

ਦੂਜੇ ਪਾਸੇ ਮੁੰਡਿਆਂ ਦੀ ਗੱਲ ,ਉਹ ਜੇ ਕੋਈ ਗਲਤ ਕਦਮ ਚੁੱਕੇ ਤਾਂ ਉਸ ਦੀ ਜਿੰਦਗੀ ਤੇ ਇੰਨਾ ਅਸਰ ਨਹੀ ਪੈਂਦਾ ਜਿੰਨਾ ਇਕ ਕੁੜੀ ਦੀ ਜਿੰਦਗੀ ਤੇ ਪੈਂਦਾ ਹੈ ।ਜਿਵੇ ਧੀ ਨੂੰ ਸਮਝਾਉਣ ਤੇ ਦੁਨੀਆ ਵਿਚ ਵਿਚਰਨ ਦਾ ਢੰਗ ਮਾਂ ਸਿਖਾ ਸਕਦੀ ਹੈ ਉਵੇਂ ਹੀ ਇਕ ਪਿਉ ਵੀ ਆਪਣੇ ਮੁੰਡੇ ਨੂੰ ਉਸਦੇ ਬਦਲਾਵਾਂ ਤੇ ਸੁਭਾਅ ਬਾਰੇ ਸਮਝਾਉਣਾ ਬਹੁਤ ਜਰੂਰੀ ਹੈ। ਮਾ ਬਾਪ ਵੱਲੋ ਦਿਤੀਆ ਨਸੀਹਤਾ ਤੁਹਾਡੀ ਸਿਆਣਪ ਦੀ ਪਰਖ ਕਰਾਉਦੀਆ ਹਨ ।ਮਾਂ ਬਾਪ ਤੁਹਾਡੇ ਭਲੇ ਲੲਈ ਹੀ ਤੁਹਾਡੇ ਤੇ ਰੋਕਾ ਲਗਾਉਦੇ ਹਨ ।

ਇਹ ਕਹਾਣੀ ਇਕ ਉਦਾਹਰਨ ਸੀ ਕਿ ਕਿਵੇ ਧੀ ਮਾ ਨਾਲ ਨਫਰਤ ਕਰਨ ਲੱਗਦੀ ਹੈ ਤੇ 100 ਚੋਂ 70 ਘਰਾ ਵਿਚ ਇਹੋ ਜਿਹੀਆ ਗੱਲਾ ਹੁੰਦੀਆ ਹਨ ।

ਬਾਕੀ ਵਧੀਆ ਲੱਗਿਆ ਤਾਂ ਆਪਣੇ ਵਿਚਾਰ ਸੋਚ ਸਮਝ ਕੇ ਦੇ ਸਕਦੇ ਹੋ ।



✍🏾✍🏾 ਰਮਨ ਭਿੰਡਰ Raman Bhinder
 
Last edited by a moderator:
Top