ਮਸਲੇ

ਮਸਲੇ ਤਾਂ ਬਹੁਤ ਚੱਲਦੇ ਨੇ ਦੇਸ਼ ਵਿੱਚ,
ਕਈ ਸੁਲਝੇ, ਕਈ ਉੱਲਝੇ ਹੀ ਰਹਿ ਗਏ,
ਕਈਆਂ ਦੀ ਤਾਂ ਹੋ ਗਈ ਚਰਚਾ ਸਭਾ ਵਿੱਚ,
ਕਈ ਬੈਚਾਰੇ ਬੰਦ ਡਿੱਬੇ ਵਿੱਚ ਪੈ ਗਏ,
ਮਸਲੇ ਤਾਂ ਬਹੁਤ ਚੱਲਦੇ ਨੇ ਦੇਸ਼ ਵਿੱਚ,
ਕਈ ਸੁਲਝੇ, ਕਈ ਉੱਲਝੇ ਹੀ ਰਹਿ ਗਏ,

70 ਸਾਲਾਂ ਤੋਂ ਮਸਲਾ ਉੱਲਝਿਆਂ ਸਾਡੇ ਕਸ਼ਮੀਰ ਦਾ,
ਪਤਾ ਨਹੀੰਓ ਕਦੋ ਹੋਣਾ ਫੈਸਲਾ ਸਾਡੀ ਜਾਗੀਰ ਦਾ,
ਕਰੋੜਾਂ ਰੁਪਿਆ ਖਰਚ ਕੀਤਾ ਸਰਕਾਰ ਨੇ,
ਜਵਾਨ ਸਾਡੇ ਕਈ ਜਾਨ ਦੇ ਵੀ ਬਹਿ ਗਏ,
ਮਸਲੇ ਤਾਂ ਬਹੁਤ ਚੱਲਦੇ ਨੇ ਦੇਸ਼ ਵਿੱਚ,
ਕਈ ਸੁਲਝੇ, ਕਈ ਉੱਲਝੇ ਹੀ ਰਹਿ ਗਏ,

ਬੜੇ ਚਿਰਾਂ ਤੋਂ ਮਸਲਾ ਉੱਲਝਿਆਂ ਹੋਇਆ ਪਾਣੀ ਦਾ,
ਕੁਦਰਤ ਦੇ ਸਰੋਤਿਆਂ ਉੱਤੇ ਹੱਕ ਹਰ ਇੱਕ ਪ੍ਰਾਣੀ ਦਾ,
ਲੜ ਲੜ ਮੁਕੱਦਮੇ ਕੋਰਟਾਂ ਕਚਹਿਰੀਆਂ ਚ,
ਪਾਣੀ ਦੇ ਵਾਂਗ ਹੀ ਪੈਸੇ ਵਹਿ ਗਏ,
ਮਸਲੇ ਤਾਂ ਬਹੁਤ ਚੱਲਦੇ ਨੇ ਦੇਸ਼ ਵਿੱਚ,
ਕਈ ਸੁਲਝੇ, ਕਈ ਉੱਲਝੇ ਹੀ ਰਹਿ ਗਏ,

ਮਸਲੇ ਨਾ ਸੁੱਲਝੇ, ਤੇ ਨਾ ਹੀ ਸੁੱਲਝਨੇ ਗਰੀਬ ਦੇ,
ਸ਼ਾਇਦ ਹੀ ਖੁੱਲ੍ਹਣ ਭਾਗ ਇਹਨਾਂ ਦੇ ਨਸੀਬ ਦੇ,
ਰਾਜਨੇਤਾਵਾਂ ਨੇ ਤਾਂ ਸੇਕ ਲਈਆਂ ਰੋਟੀਆਂ,
ਇਹਨਾਂ ਪਿੱਛੇ ਕਈਆਂ ਦੇ ਮਕਾਨ ਢਹਿ ਗਏ,
ਮਸਲੇ ਤਾਂ ਬਹੁਤ ਚੱਲਦੇ ਨੇ ਦੇਸ਼ ਵਿੱਚ,
ਕਈ ਸੁਲਝੇ, ਕਈ ਉੱਲਝੇ ਹੀ ਰਹਿ ਗਏ,
ਪਾਠਕ ਪ੍ਰਦੀਪ
ਹੁਸ਼ਿਆਰਪੁਰ
 
Top