ਕਸਮ

GöLdie $idhu

Prime VIP
ਕਸਮ ਏ ਜਿੰਨੇ ਬੰਦੇ ਟੱਕਰੇ,
ਅੱਜ ਤੱਕ ਸਾਰੇ ਈ ਗੰਦੇ ਟੱਕਰੇ,
ਮੈਂ ਸੋਚਾਂ ਖੌਰੇ ਮੋਹ ਕਰਦੇ ਨੇ,
ਪਰ ਸਭ ਕਰਦੇ ਧੰਦੇ ਟੱਕਰੇ,
ਮੈਂ ਜਿਹਨਾਂ ਤੇ ਫੁੱਲ ਬਰਸਾਏ,
ਲੈ-ਲੈ ਆਰੀਆਂ-ਦੰਦੇ ਟੱਕਰੇ,
ਧੌਣ ਝੁਕਾਉਣੀ ਨਹੀਂ ਨਾ ਆਉਂਦੀ,
ਤਾਂ ਹਰ ਮੋੜ ਤੇ ਫੰਦੇ ਟੱਕਰੇ,
ਮੈਨੂੰ ਰੋਲਣ ਦੀ ਸੋਂਹ ਖਾਣੇ,
ਹੌਂਸਲੇ ਬੜੇ ਬੁਲੰਦੇ ਟੱਕਰੇ,
ਮਾੜੀ ਕਿਸਮਤ ਦੀ ਹੱਦ ਵੇਖੋ,
ਰੱਬ ਜੇਹੇ ਬਣ-ਬਣ ਮੰਦੇ ਟੱਕਰੇ,
ਦੁਨੀਆਂ ਛੱਡ ਓਹਦੇ ਕੋਲ ਗਿਆ ਸਾਂ,
ਬੰਦ ਬੂਹੇ ਤੇ ਜੰਦੇ ਟੱਕਰੇ...
 
Top