ਜਾਗੋ

GöLdie $idhu

Prime VIP
ਇਕ ਡੱਡੂ ਨੂੰ ਕਿਸੇ ਬਰਤਨ ਵਿੱਚ ਪਾ ਕੇ ਪਾਣੀ ਨੂੰ ਗਰਮ ਕਰੀਏ ਤਾਂ
ਤੁਸੀ ਦੇਖੇਗੇ ਕਿ ਜਿਵੇਂ ਜਿਵੇਂ ਪਾਣੀ ਦਾ ਤਾਪਮਾਨ ਵਧੇਗਾ
ਡੱਡੂ ਆਪਣੇ ਸਰੀਰ ਨੂੰ ਪਾਣੀ ਦੇ ਵੱਧ ਰਹੇ ਤਾਪਮਾਨ ਦੇ ਅਨੁਕੂਲ ਕਰਦਾ ਰਹੇਗਾ
ਪਰ ਮਰੇਗਾ ਨਹੀਂ .
ਡੱਡੂ ਤਦ ਤੱਕ ਅਜਿਹਾ ਕਰਦਾ ਰਹੇਗਾ
ਜਦ ਤੱਕ ਪਾਣੀ ਉਬਲਣ ਨਹੀਂ ਲੱਗ ਜਾਂਦਾ ।
ਜਦ ਉਸ ਦੀ ਸਹਿਣਸ਼ੀਲਤਾ ਖਤਮ ਹੋ ਜਾਵੇਗੀ
ਤਦ ਉਹ ਪਾਣੀ ਚੋਂ ਬਾਹਰ ਕੁਦੇਗਾ
ਪਰ ਬਦਕਿਸਮਤੀ ਉਹ ਪਾਣੀ ਤੋਂ ਬਾਹਰ ਨਹੀਂ ਆ ਸਕੇਗਾ..
ਕਿਉਂਕਿ ਉਹ ਆਪਣੀ ਸਾਰੀ ਊਰਜਾ ਆਪਣੇ ਸਰੀਰ ਨੂੰ ਪਾਣੀ ਦੇ ਵੱਧ ਰਹੇ ਤਾਪਮਾਨ ਦੇ ਅਨੁਕੂਲ ਕਰਨ 'ਚ ਖਤਮ ਕਰ ਬੈਠਾ ਹੈ...
ਆਖਰ ਉਹ ਮਰ ਜਾਵੇਗਾ..
ਦਸੋ ਭਲਾ ਡੱਡੂ ਦੀ ਮੌਤ ਦਾ ਜਿੰਮੇਵਾਰ ਕੌਣ ਹੈ..?
ਜ਼ਿਆਦਾਤਰ ਜ਼ਵਾਬ ਏਹੀ ਹੋਣਗੇ
ਕਿ ਗਰਮ ਪਾਣੀ ...
ਪਰ ਨਹੀਂ ਡੱਡੂ ਆਪਣੀ ਮੌਤ ਦਾ ਜ਼ਿੰਮੇਵਾਰ ਆਪ ਹੈ..
ਕਿਉਕਿ ਉਹ ਸਹੀ ਵਕਤ ਤੇ ਫੈਸਲਾ ਨਹੀਂ ਲੈ ਸਕਿਆ
ਕਿ ਪਾਣੀ ਤੋ ਬਾਹਰ ਕੁਦਨਾ ਕਦੋ ਹੈ...
ਬਸ ਪਾਣੀ ਦੀ ਵੱਧ ਰਹੀ ਤਪਸ਼ ਨੂੰ ਸਹਿਣ ਕਰਨ ਦੀ ਕੋਸ਼ਿਸ 'ਚ ਹੀ ਲੱਗਾ ਰਿਹਾ...
ਸੋ ਬਿਲਕੁਲ ਏਸੇ ਤਰ੍ਹਾਂ ਹੀ ਸਾਨੂੰ ਵੀ ਸਹੀ ਵਕਤ ਤੇ ਸਹੀ ਫੈਸਲੇ ਲੈ ਲੈਣੇ ਚਾਹੀਦੇ ਨੇ..
ਕਦੋ ਤੱਕ.
ਸਾਡਾ ਮਾਨਸਿਕ, ਧਾਰਮਿਕ,ਰਾਜਨੀਤਿਕ, ਆਰਥਿਕ, ਸਮਾਜਿਕ ਸ਼ੋਸਣ ਹੁੰਦਾ ਰਹੇਗਾ....
ਵੇਲਾ ਸੰਭਾਲ ਕੇ ਬਾਹਰ ਨਿਕਲਣ ਦੀ ਕੋਸ਼ਿਸ ਕਰੋ..
ਵੇਖਿਓ ਕਿਤੇ ਡੱਡੂ ਵਾਲੀ ਨਾ ਕਰਾ ਲਿਓ ......
ਜਾਗੋ ਪੰਜਾਬੀਓ
ਸਹਿਣ ਨਾ ਕਰੋ ਸਹੀ ਫੈਸਲਾ ਲ਼ਓ ਆਪਣੇ ਦਿਲੋ ਦਿਮਾਗ ਨਾਲ ।
ਜਾਗੋ ਜਾਗੋ । ਜਾਗੋ ਜਾਗੋ ।
 
Top