Lyrics ਦਾਦੀ ਦੀ ਬੁੱਕਲ - ਛੋਟੇ ਸਾਹਿਬਜ਼ਾਦੇ - ਬੰਟੀ ਭੁੱਲਰ

JattAtt

Elite
25396166_553124975021040_161509700388246-1.jpg


ਦਾਦੀ ਦੀ ਬੁੱਕਲ - ਛੋਟੇ ਸਾਹਿਬਜ਼ਾਦੇ - ਬੰਟੀ ਭੁੱਲਰ

⭐ ਪੋਹ ਦਾ ਮਹੀਨਾ ਸੀ ਤੇ ਲੋੜਿਆਂ ਦੀ ਠੰਢ ਸੀ
ਬੁਰਜ 'ਚ ਬੈਠੇ ਪੋਤੇ ਦਾਦੀ ਜੀ ਦੇ ਸੰਗ ਸੀ
ਉਮਰਾਂ ਨਿਆਣੀਆਂ ਤੇ ਹੌਸਲੇ ਬੁਲੰਦ ਸੀ
ਦੇਖਕੇ ਹੈਰਾਨ ਹੋਈ ਪਈ ਸਰਹੰਦ ਸੀ...

⭐ ਦਾਦੀ ਦੀ ਬੁੱਕਲ ਵਿੱਚ ਸਿਰ ਧਰੀ ਬੈਠੇ ਸੀ
ਮੌਤ ਨੂੰ ਵਿਆਉਣ ਦੀ ਤਿਆਰੀ ਕਰੀ ਬੈਠੇ ਸੀ
ਕਾਲੀ ਬੋਲੀ ਰਾਤ ਚੰਨ ਤਾਰੇ ਵੀ ਅਲੋਪ ਸੀ
ਦਾਦੀ ਪੋਤੇ ਜਾਗਦੇ ਤੇ ਸੁੱਤੇ ਸਾਰੇ ਲੋਕ ਸੀ
ਰੋ ਰੋ ਕੇ ਪੌਣਾਂ ਕਰ ਰਹੀਆਂ ਵਿਰਲਾਪ ਸੀ
ਨੇਰਿਆਂ ਨੂੰ ਚੀਰੀ ਜਿਓਂ ਜਿਓਂ ਜਾਂਦੀ ਪ੍ਰਭਾਤ ਸੀ...

⭐ ਹੋਗਿਆ ਸਵੇਰਾ ਦਾਦੀ ਲਾਡ ਲੜਾਉਣ ਲੱਗੀ
ਜਾਂਦੀ ਵਾਰੀ ਪੋਤਿਆਂ ਦੇ ਸ਼ਗਨ ਮਨਾਉਣ ਲੱਗੀ
ਸਿਰ ਦਸਤਾਰਾਂ ਸ਼੍ਰੀ ਸਾਹਿਬ ਵੀ ਸਜਾਉਣ ਲੱਗੀ
ਚੁੰਮ ਚੁੰਮ ਮੱਥਿਆਂ ਨੂੰ ਸੀਨੇ ਨਾਲ ਲਾਉਣ ਲੱਗੀ...

⭐ ਆ ਗਏ ਸਿਪਾਹੀ ਕਹਿੰਦੀ ਸੂਬੇ ਨੇ ਬੁਲਾਇਆ ਏ
ਬੱਚਿਆਂ ਦੇ ਚਿਹਰਿਆਂ ਤੇ ਹੋਰ ਨੂਰ ਆਇਆ ਏ
ਦਾਦੀ ਤੋਂ ਪਿਆਰ ਲੈ ਕੇ ਵਿਦਾ ਹੋਏ ਲਾਲ ਸੀ
ਸਿੱਖਿਆ ਜੋ ਦਿੱਤੀ ਸਾਰੀ ਲੈ ਕੇ ਤੁਰੇ ਨਾਲ ਸੀ...

⭐ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦੇ ਜਾਂਦੇ ਸੀ
ਦੋਵੇਂ ਵੀਰ ਸੂਬੇ ਦਾ ਹੰਕਾਰ ਢਾਉਂਦੇ ਜਾਂਦੇ ਸੀ
ਭੁੱਲਕੇ ਖੁਦਾ ਨੂੰ ਸੂਬੇ ਕਹਿਰ ਦਿੱਤਾ ਢਾਅ ਸੀ
ਜਿਉਂਦਿਆਂ ਨੂੰ ਨੀਹਾਂ ਵਿੱਚ ਦਿੱਤਾ ਚਿਣਵਾ ਸੀ
ਨਾਲ ਨਾਲ ਰਹਿਣਾ ਦੋਹਾਂ ਵੀਰਿਆਂ ਦੀ ਰੀਝ ਸੀ
ਜੋਰਵਾਰ ਫਤਿਹ ਸਿੰਘ ਹੋ ਗਏ ਸ਼ਹੀਦ ਸੀ...

⭐ ਅੱਜ ਵੀ ਨੇ ਨੀਹਾਂ ਚੋਂ ਅਵਾਜ਼ਾਂ ਏਹੋ ਆਉਦੀਆਂ
ਕੌਮਾਂ ਸਦਾ ਨਾਲ ਕੁਰਬਾਨੀਆਂ ਦੇ ਜਿਉਂਦੀਆਂ...
ਕੌਮਾਂ ਸਦਾ ਨਾਲ ਕੁਰਬਾਨੀਆਂ ਦੇ ਜਿਉਂਦੀਆਂ...
ਕੌਮਾਂ ਬੰਟੀ ਸਦਾ ਕੁਰਬਾਨੀਆਂ ਨਾ ਜਿਉਂਦੀਆਂ...​
 

JattAtt

Elite
Dadi Di Bukal (Chotte Sahibzade) | Bunty Bhullar

25396166_553124975021040_161509700388246-1.jpg


Dadi Di Bukal (Chotte Sahibzade) | Bunty Bhullar

Singer & Lyrics : Bunty Bhullar
Facebook - http://www.facebook.com/iambuntybhullar
Instagram - http://www.instagram.com/iambuntybhullar

Music : Black Virus
Facebook - https://www.facebook.com/blackvirusmusic

Video : Anmol Media Works

Label - Bunty Bhullar Music

⭐ Poh Da Mahina C Te Lohrya Di Thand C
Buraj Ch Bethe Pote Dadi Ji De Sang C
Ummran C Chottiyan Te Honsle Buland C
Dekh K Hayraan Hoi Payi Sirhand C...

⭐ Dadi Di Bukal Vich Sir Dhari Bethe C
Mout Nu Vihoun Di Tyari Kari Bethe C
Kaali Boli Raat Chan Taare V Aloop C
Dadi Pote Jagde Te Sutte Sare Lok C
Ro Ro K Pouna Kar Rahiyan Virlaap C
Neriyan Nu Chirri Jeo Jeo Jandi Parbath C...

⭐ Hogya Savera Dadi Laad Ladoun Laggi
Jandi Vaari Potiyan De Shagan Manoun Laggi
Sir Dastara Shri Sahib V Sajoun Laggi
Chum Chum Mathiyan Nu Seene Nal Loun Laggi...

⭐ Aa Gye Sipahi Kehnde Subbe Ne Bulayaa Ae
Bachiyan De Cheriyan De Hor Noor Aya Ae
Dadi To Pyar Ley K Widha Hoye Laal C
Sikhiya Jo Diti Sari Lay K Ture Naal C...

⭐ Bole So Nihal De Jakare Lounde Jande C
Dove Veer Subbe Da Hankar Dhounde Jande C
Bhul K Khuda Nu Subbe Kehar Dita Dhaa C
Jeondya Nu Neehan Vich Dita Chinwa C
Naal Naal Rehna Doha Veeriya Di Reejh C
Zorawar Fateh Singh Ho Gye Saheed C...

⭐ Ajj V Ne Neehan Cho Awazan Eho Oundia
Kouma Sada Naal Kurbaniya De Jeondiyan
Kouma Sada Naal Kurbaniya De Jeondiyan
Kouma Bunty Sda Kurbaniya Na Jeondiyan...​
 
Top