ਯਾਦ

ਇਕਲਾਪੇ ਨਾਲ ਲੜਾਗਾਂ ਜਦੋ,
ਮੁਹੋਬਤ ਵਾਲੇ ਸ਼ੇਅਰ ਕਿਸੇ ਦੇ ਪੜਾਗਾਂ ਜਦੋ,
ਉਦੋ ਮੈਨੂੰ ਤੇਰੀ ਯਾਦ ਆਵੇਗੀ,
ਅੱਖਾਂ ਚ' ਹੰਝੂ ਲਿਆਵੇਗੀ।

ਕੋਈ ਕਿਸੇ ਨਾਲ ਧੌਖਾਂ ਕਰੇਗਾ ਜਦੋ,
ਝੂੱਠੇ ਦਿਖਾਵੇ ਦਾ ਹੌਕਾਂ ਭਰੇਗਾ ਜਦੋ,
ਉਦੋ ਮੈਨੂੰ ਤੇਰੀ ਯਾਦ ਅਵੇਗੀ,
ਅੱਖਾਂ ਚ' ਹੰਝੂ ਲਿਆਵੇਗੀ।

ਫੁੱਲ ਬਣਦੇ ਖਾਰ ਵੇਖਾਗਾਂ ਜਦੋ,
ਵਾਂਗ ਮੋਸਮ ਬਦਲਦੀ ਨਾਰ ਵੇਖਾਗਾਂ ਜਦੋ,
ਉਦੋ ਮੈਨੂੰ ਤੇਰੀ ਯਾਦ ਅਾਵੇਗੀ,
ਅੱਖਾਂ ਚ' ਹੰਝੂ ਲਿਆਵੇਗੀ।

ਟੁੱਟੇ ਸੁੱਪਨੇ ਮੁੱਕੀਆ ਰੀਝਾਂ ਦਾ ਮੰਜਰ ਵੇਖਾਗਾਂ ਜਦੋ,
ਪਿੱਠ ਤੇ ਕਿਸੇ ਆਪਣੇ ਖੌਬਿਆ ਖੰਜਰ ਵੇਖਾਗਾਂ ਜਦੋ,
ਉਦੋ ਮੈਨੂੰ ਤੇਰੀ ਯਾਦ ਆਵੇਗੀ,
ਅੱਖਾਂ ਚ' ਹੰਝੂ ਲਿਆਵੇਗੀ।

ਸਨਮ-ਏ-ਬੇਵਫਾਈ ਲਿਖਦਾ ਕਿਸੇ ਨੂੰ ਕਿਤਾਬ ਵੇਖਾਗਾਂ ਜਦੋ,
ਦਰਦ-ਏ-ਦਿਲ ਮੈਖਾਨੇ ਚ' ਪੀਦਾ ਕਿਸੇ ਨੂੰ ਸਰਾਬ ਵੇਖਾਗਾਂ ਜਦੋ,
ਉਦੋ ਮੈਨੂੰ ਤੇਰੀ ਯਾਦ ਅਵੇਗੀ,
ਅੱਖਾਂ ਚ' ਹੰਝੂ ਲਿਆਵੇਗੀ।

ਰੂਹਾਂ ਤੋਂ ਜਿਸਮਾਂ ਵੱਲ ਪੈਰ ਪੱਟਿਆ ਵੇਖਾਗਾਂ ਜਦੋ,
ਸਮਾਨ ਵਾਂਗ ਵਰਤ ਕੇ ਸੱਜਣ ਸੁੱਟਿਆ ਵੇਖਾਗਾਂ ਜਦੋ,
ਉਦੋ ਮੈਨੂੰ ਤੇਰੀ ਯਾਦ ਆਵੇਗੀ,
ਅੱਖਾਂ ਚ' ਹੰਝੂ ਲਿਆਵੇਗੀ।


ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Top