ਬੁੱਕਲ ਦੇ ਵਿੱਚ ਨਿਕਲ ਆਇਓ

BaBBu

Prime VIP
ਬੁੱਕਲ ਦੇ ਵਿੱਚ ਨਿਕਲ ਆਇਓ ਜਿਹੜਾ ਛਪਿਆ ਨਾਹੀਂ ਕਦਾਈਂ ।
ਝਲਕ ਤੇਰੀ ਨੇ ਝੱਲਾ ਕੀਤਾ, ਤੇ ਭੁਲ ਗਈ ਸਭ ਚਤੁਰਾਈ ।
ਮੁਦਤਾਂ ਦਾ ਤੂੰ ਵਾਕਫ ਆਹੇਂ, ਇਹ ਕੀ ਰਮਜ਼ ਸਿਖਾਈ ।
ਕਾਹਰੀ ਜਾਦੂ ਪਾਇਆ ਈ ਫ਼ਕਰ, ਸਰ੍ਹਿਓਂ ਹਥ ਜਮਾਈ
 
Top