ਪਿਆਰੇ ਸੱਜਣ ਹਦਾਇਤ ਨਸੀਬ ਵਾਲੇ, ਲਹੌਰਾ ਸਿੰਘ ਕੀ ਤੇ ਬਾਮੁਰਾਦ ਹਮਦਮ । ਮੌਲਾ ਬਖ਼ਸ਼ ਦਿੱਤਾ ਸ਼ਰਫ਼ ਵਿਚ ਸ਼ਾਇਰੀ, ਤਦ ਹੀ ਵਿਚ ਪੰਜਾਬ ਉਸਤਾਦ ਹਮਦਮ । ਕਿਉਂ ਨਾ ਹੋਣ ਉਸਤਾਦ ਜਹਾਨ ਅੰਦਰ, ਹੋਣ ਜਿਨ੍ਹਾਂ ਦੇ ਆਪ ਉਸਤਾਦ ਹਮਦਮ । ਨਕਸ਼-ਏ-ਕਦਮ ਹੋਏ ਦਾਮਨ ਹੋਏ ਹਮਦਮ, ਧੰਨ ਭਾਗ ਰਵ੍ਹਾਂ ਵਿਚ ਯਾਦ ਹਮਦਮ ।