ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ...

ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ
ਪਿੱਠ ਪਿੱਛੋਂ ਨਾ ਕਦੇ ਵਾਰ ਕਰੀਂ
ਤੇਰੀ ਬੇੜੀ ਡੁੱਬਦੀ ਡੁੱਬ ਜਾਵੇ
ਕਦੇ ਭੁੱਲ ਕੇ ਨਾ ਯਾਰ ਮਾਰ ਕਰੀਂ
ਯਾਰ ਗੁਲਾਬਾਂ ਵਰਗੇ ਹੁੰਦੇ ਨੇ
ਜ਼ਿੰਦਗੀ ਮਹਿਕੇ ਨਾਲ ਯਾਰਾਂ ਦੇ
ਦੌਲਤ ਸ਼ੋਹਰਤ ਤੋਂ ਕਿੱਤੇ ਉੱਚੇ
ਹੁੰਦੇ ਜੇਰੇ ਏਹਨਾਂ ਦਿਲਦਾਰਾਂ ਦੇ
ਦੁੱਖ ਸੁਖ ਦੇ ਸਾਥੀ ਯਾਰ ਹੁੰਦੇ
ਯਾਰ ਯਾਰਾਂ ਤੇ ਕਦੇ ਨਾ ਭਾਰ ਹੁੰਦੇ
ਔਖੇ ਵਕ਼ਤ ਜੋ ਚਲਦੇ ਠਾ ਠਾ
ਯਾਰ ਓਹੀ ਨਿੱਗਰ ਹਥਿਆਰ ਹੁੰਦੇ
ਜ਼ਿੰਦਗੀ ਹਸੀਨ ਹੁੰਦੀ ਯਾਰਾਂ ਨਾਲ
ਖੁੱਲੇ ਬੁੱਲੇਆਂ ਤੇ ਬਹਾਰਾਂ ਨਾਲ
ਥੋੜੀ ਖੱਟੀ ਹੁੰਦੀ ਨਿੱਕੇ ਝੂਠਾਂ ਨਾਲ
ਕਦੇ ਹੁੰਦੀ ਮਿੱਠੀ ਤਕਰਾਰਾਂ ਨਾਲ

ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ
ਪਿੱਠ ਪਿੱਛੋਂ ਨਾ ਕਦੇ ਵਾਰ ਕਰੀਂ
ਤੇਰੀ ਬੇੜੀ ਡੁੱਬਦੀ ਡੁੱਬ ਜਾਵੇ
ਕਦੇ ਭੁੱਲ ਕੇ ਨਾ ਯਾਰ ਮਾਰ ਕਰੀਂ ...


"ਬਾਗੀ"
 
Top