ਇੱਕ ਤੇਰੀ ਕਮੀ ...

ਵਕ਼ਤ ਤਾਂ ਚਲਦਾ ਕੱਟ ਜਾਣਾ
ਇੱਕ ਤੇਰੀ ਕਮੀ ਜਹੀ ਖਲਦੀ ਏ
ਤੈਨੂੰ ਚੇਤੇ ਕਰਕੇ ਚੜ੍ਹਦਾ ਦਿਨ
ਤੇਰੇ ਚੇਤੇ ਨਾਲ ਈ ਸ਼ਾਮ ਢਲਦੀ ਏ
ਹਵਾਵਾਂ ਵਿਚ ਲੱਭਾਂ ਖੁਸਬੋ ਤੇਰੀ
ਜੇਹੜੀ ਗੁਲਾਬਾਂ ਦੇ ਨਾਲ ਰਲਦੀ ਏ
ਉਮੀਦਾਂ ਦੀ ਅੱਗ ਵਿੱਚ ਮੈਂ ਭੱਖਦਾ
ਮੇਰੇ ਸੀਨੇ ਲਾਟ ਤੇਰੀ ਬਲਦੀ ਏ

ਵਕ਼ਤ ਤਾਂ ਚਲਦਾ ਕੱਟ ਜਾਣਾ
ਇੱਕ ਤੇਰੀ ਕਮੀ ਜਹੀ ਖਲਦੀ ਏ...

"ਬਾਗੀ"
__________________​
 
Top