ਜ਼ਖਮਾਂ ਉੱਤੇ ਲਾਕੇ ਜਾਵੇ ਲੂਣ ਚੁਰਾਸੀ

KARAN

Prime VIP
ਜਦੋਂ ਜਦੋਂ ਵੀ ਚੇਤੇ ਆਵੇ ਜੂਨ ਚੁਰਾਸੀ
ਜ਼ਖਮਾਂ ਉੱਤੇ ਲਾਕੇ ਜਾਵੇ ਲੂਣ ਚੁਰਾਸੀ

ਕਿੰਨੇ ਮੇਰੇ ਭਾਈ ਹੀ ਬੇਦੋਸ਼ੇ ਮਰ ਗਏ ਸੀ
ਕਿੰਨਿਆਂ ਦਾ ਹੀ ਪੀ ਗਿਆ ਚੰਦਰਾ ਖੂਨ ਚੁਰਾਸੀ

ਪੁੱਤ ਜਵਾਨ ਦੀ ਲਾਸ਼ ਤੇ ਮਾਂ ਪਈ ਰੋਂਦੀ ਏ
ਖੋਹ ਕੇ ਲੈ ਗਿਆ ਸਾਡਾ ਅਮਨ ਸਕੂਨ ਚੁਰਾਸੀ

ਨਾ ਭੁੱਲੇ ਨਾ ਭੁੱਲਣਾ ਨਾ ਹੀ ਭੁੱਲਣ ਦੇਵਾਂਗੇ
ਐਸਾ ਲਹੂ ਚ ਭਰ ਕੇ ਗਿਆ ਜਨੂਨ ਚੁਰਾਸੀ....... Zaildar Pargat Singh
 
Top