ਇਥੇ ਸੱਚ ਬੋਲਣ ਦੀ ਸਖਤ ਮਨਾਈ ਐ।

ਕਲਮ ਮੋੜ ਕੇ ਜੇਬ 'ਚ ਪਾ ਲੈ,
ਜਾਂ ਜਥੇਦਾਰ ਦੇ ਪੈਰਾਂ ਵਿਚ ਟਿਕਾ ਲੈ,
ਨਹੀਂ ਤਾਂ ਜੇਲ ਦੀ ਰੋਟੀ ਖਾ ਲੈ,
ਇਹ ਗੱਲ ਸਰਕਾਰ ਨੇ ਆਖ ਸੁਣਾਈ ਐ,
ਬਚਕੇ ਰਹੇ 'ਮਿੰਟੂ',
ਇਥੇ ਸੱਚ ਬੋਲਣ ਦੀ ਸਖਤ ਮਨਾਈ ਐ।
ਫੇਸਬੁੱਕ 'ਤੇ ਅਗਲੇ ਲੱਭਦੇ ਫਿਰਦੇ,
ਮੁੜਕੇ ਤੇਰੇ ਵਰਗੇ ਯੱਬਦੇ ਫਿਰਦੇ,
ਘਰ ਵਾਲੇ ਕੰਧਾਂ 'ਚ ਵੱਜਦੇ ਫਿਰਦੇ,
ਕਿਸੇ ਨੇ ਇਹ ਪੁਠੀ ਰੀਤ ਚਲਾਈ ਐ,
ਬਚਕੇ ਰਹੇ 'ਮਿੰਟੂ',
ਇਥੇ ਸੱਚ ਬੋਲਣ ਦੀ ਸਖਤ ਮਨਾਈ ਐ।

ਨਾ ਕੋਈ ਅਪੀਲ ਸੁਣੇ, ਨਾ ਦਲੀਲ ਸੁਣੇ,
ਨਾ ਕੋਈ ਜੱਜ ਸੁਣੇ, ਨਾ ਕੋਈ ਵਕੀਲ ਸੁਣੇ,
ਬੱਸ ਥਾਣੇ ਦਾ ਮੁਨਸ਼ੀ ਚੀਕਾਂ ਦੀ ਰੀਲ ਸੁਣੇ,
ਮੇਰੀ ਪਿੱਠ ਨੇ ਮਾਰ ਪਟੇ ਦੀ ਖੂਬ ਖਾਈ ਐ,
ਬਚਕੇ ਰਹੇ 'ਮਿੰਟੂ',
ਇਥੇ ਸੱਚ ਬੋਲਣ ਦੀ ਸਖਤ ਮਨਾਈ ਐ।

ਕੋਈ ਗੱਲ ਨਹੀਂ ਜੇ ਮਿੱਤਰੋ ਝੰਬੇ ਗਏ,
ਹਾਵੀ ਹੋ ਅੱਜ ਸਰਕਾਰੀ ਡੰਡੇ ਗਏ,
ਪਰ ਔਰੰਗਜ਼ੇਬ ਵਰਗੇ ਵੀ ਰੰਗੇ ਗਏ,
ਤੂੰ ਨਾਲ ਲਗਨ ਦੇ ਆਪਣੇ ਰਾਗਾਂ ਨੂੰ ਗਾਈ ਜਾ,
ਵੱਧ ਤੋਂ ਵੱਧ, ਜੇਲ ਜਾਂ ਸਿਵੇ ਮਿਲਣਗੇ,
ਮਿੰਟੂ ਸੱਚ ਦੀ ਡੁਗਡੁਗੀ ਵਜਾਈ ਜਾ !!

ਮਿੰਟੂ ਗੁਰੂਸਰੀਆ

no20arrest20on20FB20comment-1.jpg


Surinder20S20Baltej20Pannu20and20other20-1.jpg
 
Top