ਮੈਨੂੰ ਚੇਤੇ ਨੇ

KARAN

Prime VIP
ਤੇਰੇ ਨਾਲ ਗੁਜ਼ਾਰੇ ਢਾਈ ਸਾਲ ਮੈਨੂੰ ਚੇਤੇ ਨੇ।
ਤੇਰੇ ਹੱਥਾਂ ਨਾਲ ਵਾਹੇ ਵਾਲ ਮੈਨੂੰ ਚੇਤੇ ਨੇ।
ਬੁਰਿਆਂ ਹਾਲਾਤਾਂ ਵਿੱਚ ਛੱਡ ਗਈ ਸੀ ਮੈਨੂੰ
ਉਦੋਂ ਯਾਰ ਮੇਰੇ, ਖੜ੍ਹੇ ਮੇਰੇ ਨਾਲ ਮੈਨੂੰ ਚੇਤੇ ਨੇ ।
ਗ਼ੈਰਾਂ ਨਾਲ ਰਲ ਜੋ ਤੂੰ ਕੀਤੇ ਪਿੱਠ ਪਿੱਛੇ
ਹਾਲੇ ਤੱਕ ਬੀਬਾ ਉਹ ਵਾਰ ਮੈਨੂੰ ਚੇਤੇ ਨੇ।
ਆਪਣਾ ਬਣਾ ਕੇ ਕਿੰਝ ਵੈਰ ਕੱਢਦੇ ਨੇ
ਮਨ ਵਿੱਚ ਆਏ ਜੋ ਸਵਾਲ ਮੈਨੂੰ ਚੇਤੇ ਨੇ।
ਸਾਨੂੰ ਤੂੰ ਬੁਲਾ ਕੇ ਸਿਰੇ ਲਾ ਗਈ ਕਹਾਣੀ
ਰਲ ਗ਼ੈਰਾਂ ਨਾਲ ਵਿਛਾਏ ਜਾਲ ਮੈਨੂੰ ਚੇਤੇ ਨੇ।
ਹੱਥ ਵਿੱਚੋਂ ਪਰ੍ਹਾਂ ਲਾਹ ਸੁੱਟੀ ਮੇਰੀ ਮੁੰਦੀ
ਗਿਫ਼ਟ ਗ਼ੈਰਾਂ ਦੇ ਲਏ ਤੂੰ ਸੰਭਾਲ ਮੈਨੂੰ ਚੇਤੇ ਨੇ।
'ਕਾਲੇ ਤੂਰ' ਵਿੱਚ ਕੱਢ ਨਿੱਤ ਨਿੱਤ ਖੋਟਾਂ
ਨਵੇਂ ਲਏ ਹੁਣ ਜੋ ਤੂੰ ਭਾਲ ਮੈਨੂੰ ਚੇਤੇ ਨੇ। ‪

kala toor‬
 
Top