ਹਰਭਜਨ ਤੇ ਯੁਵਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਐਵ&#262

ਕਪੂਰਥਲਾ, 3 ਅਪ੍ਰੈਲ (ਗੌਰਵ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਯੂਥ ਕਲੱਬ ਦੀ ਇਕ ਮੀਟਿੰਗ ਪ੍ਰਧਾਨ ਰਿੰਕੂ ਕਾਲੀਆ ਦੀ ਪ੍ਰਧਾਨਗੀ ਵਿਚ ਸੰਪਨ ਹੋਈ। ਇਸ ਮੌਕੇ ਰਿੰਕੂ ਕਾਲੀਆ ਨੇ ਆਪਣੇ ਕਲੱਬ ਵਲੋਂ ਭਾਰਤੀ ਕ੍ਰਿਕਟ ਟੀਮ ਦੇ ਦੁਬਾਰਾ ਵਿਸ਼ਵ ਚੈਂਪੀਅਨ ਬਣਨ ‘ਤੇ ਸ਼ਹਿਰ ਅਤੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ। ਕਲੱਬ ਦੇ ਉੁਪ ਪ੍ਰਧਾਨ ਨਵੀਨ ਕੌੜਾ ਅਤੇ ਵਿਸ਼ੇਸ਼ ਸਲਾਹਕਾਰ ਜੋਤੀ ਮਹਿੰਦਰੂ ਨੇ ਕਿਹਾ ਕਿ ਵਿਸ਼ਵ ਕੱਪ ਜਿੱਤਣ ‘ਤੇ ਸਾਰੇ ਰਾਜ ਆਪਣੇ-ਆਪਣੇ ਰਾਜ ਦੇ ਖਿਡਾਰੀਆਂ ਨੂੰ ਸਨਮਾਨ ਅਤੇ ਹੋਰ ਪੁਰਸਕਾਰ ਦੇਣ ਦਾ ਐਲਾਨ ਕਰ ਰਹੇ ਹਨ ਪਰ ਪੰਜਾਬ ਸਰਕਾਰ ਵਲੋਂ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਨੂੰ ਕੋਈ ਸਨਮਾਨ ਨਹੀਂ ਦਿੱਤਾ ਗਿਆ ਹੈ। ਕਲੱਬ ਮੈਂਬਰਾਂ ਨੇ ਮੰਗ ਕੀਤੀ ਕਿ ਦੋਵੇਂ ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸੋਨੂੰ ਪੰਡਿਤ, ਸੁਰਿੰਦਰ ਕੁਮਾਰ, ਸੰਨੀ ਚੀਮਾ, ਰਾਜੂ, ਜਸਨਿੰਦਰ ਸਿੰਘ ਕਾਕਾ, ਪੰਕਜ ਕੁਮਾਰ, ਮੋਹਿਤ ਜੱਸਲ, ਦੀਪਕ ਲੱਕੀ, ਦੀਪਕ ਕਨੌਜੀਆ, ਗੋਲਡੀ, ਵਿਕਰਮ, ਮੁਕੇਸ਼ ਅਰੋੜਾ ਆਦਿ ਕਲੱਬ ਮੈਂਬਰ ਸ਼ਾਮਲ ਹੋਏ।
 
Top