ਗੁੜ ਦੀ ਰੋੜੀ

Arun Bhardwaj

-->> Rule-Breaker <<--
ਐ ਔਰਤ ਤੇਨੂੰ ਗੱਲ ਸੁਣਾਵਾਂ ,
ਆਪਣੀ ਹੋਣੀ ਆਪ ਹੀ ਸੋਚ ,
ਗੁੜ ਦੀ ਰੋੜੀ ਕਹਿੰਦੇ ਲੋਕੀਂ ,
ਕਿਓਂ ਕਹਿੰਦੇ ?
ਤੁੰ ਆਪ ਹੀ ਸੋਚ |
ਅਖੋੰ ਅੰਨਾ ਸਾਡਾ ਕਨੂੰਨ
ਅਕਲੋਂ ਅੰਨਾ ਊਣਾ ਬੌਣਾ
ਪੱਟੀ ਬੰਨੀ ਦਿਸਦਾ ਕਾਣਾ |
***
ਅਛਾ !
ਹੁਣ ਤੁੰ ਕੰਨ ਕਰ ਸੁਣ
ਇੱਕ ਕੰਨਿਆ ਬਸ ਚੋਦਾਂ ਕੁ ਸਾਲ ਦੀ ,
ਚੁੰਗੀਆਂ ਭਰਦੀ ਅੰਮੜੀ ਵਿਹੜੇ
ਧੁੱਪ ਨਾਂ ਜਾਣੇ ਸੇਕ ਨਾਂ ਜਾਣੇ ,
ਹਾਲੇ ਤਾਂ ਬਸ ਹੱਸਣਾ ਜਾਣੇ ,
ਬਾਬੁਲ ਦੇ ਗਲ ਲਗਣਾ ਜਾਣੇ ,
ਵੀਰੇ ਦੇ ਨਾਲ ਰੁੱਸਣਾ ਜਾਣੇ ,
ਪੋਲੀ ਪੋਲੀ ਗਲ ਓਸਦੀ
ਅੰਮੜੀ ਉਸਤੋਂ ਜਾਂਦੀ ਵਾਰੇ |
***
ਸੁਣ ਲਵੋ ਅੱਗੋਂ ...
ਬੀਬੀ ਦਾਹੜੀ ਵਾਲਾ ਅੰਕਲ
ਗੁੜ ਦੀ ਰੋੜੀ ਖਾਣਾ ਚਾਹਵੇ ,
ਭੁੱਲ ਗਿਆ ਉਹ ਰਿਸ਼ਤਾ ਨਾਤਾ ,
ਭੁੱਲ ਗਿਆ ਉਸਦੀ ਉਮਰ ਨਿਆਣੀ ,
ਬਘਿਆੜ ਅੰਦਰਲਾ ਜਾਗ ਪਿਆ
ਵਾਸਨਾ ਨੇ ਉਸਦੀ ਮੱਤ ਜਾਂ ਮਾਰੀ ,
ਚੰਗਾ ਬਈ ਹੁਣ ਭਰ ਹੁੰਗਾਰਾ
ਦਿਲ ਤੇਰੇ ਤੇ ਚਲਣਾ ਆਰਾ
ਪਾਟੀ ਸੁੱਥਣ ਤੇ ਫੁਲਕਾਰੀ
ਹਾਏ ! ਵੇ ਲੋਕੋ
ਕੰਜਕ ਕੁਆਰੀ ।।
ਉਹ ਤਾ ਮਿੰਨਤਾਂ ਤਰਲੇ ਕਰਦੀ
ਭੱਜਦੀ ਫਿਰਦੀ ਏਧਰ ਓਧਰ
ਹਾੜੇ ਕਢਦੀ ਡਰਦੀ ਡਰਦੀ
ਡੌਰ ਭੌਰ ਉਹ ਜਾਵੇ ਮਰਦੀ |
ਰੱਬਾ !
ਨੇੜੇ ਹੋ ਕੇ ਸੁਣ ਲਵੀਂ ,
ਗੁੜ ਦੀ ਉਸ ਰੋੜੀ ਨੂੰ ਬਚਾ ਲਵੀਂ |
ਦੱਸਾਂ ?
ਫਿਰ ਕੀ ਹੋਇਆ ,
ਉਸਦੇ ਬਾਬੁਲ ਦੀ ਬੰਦੂਕ ਕੰਧ ਦੇ
ਉੱਤੇ ਟੰਗੀ ਪਈ ਸੀ ,
ਉਸਦੀ ਨਜ਼ਰੇ ਚੜੀ ਬੰਦੂਕ ,
ਸ਼ੇਰਨੀ ਵਾਂਗੂ ਉਹ ਗਰਜੀ
ਤੇ ਠਾਹ ਠਾਹ ਕਰਕੇ ਚਲੀ ਬੰਦੂਕ ,
ਅੰਕਲ ਤਾਂ ਫਿਰ ਥਾਂਏਂ ਢੇਰ ,
ਵਾਹ ਬਚੀਏ ! ਤੇਰੀ ਅਲੱੜ ਵਰੇਸ |
ਤੁੰ ਨਹੀਂ ਗੁੜ ਦੀ ਰੋੜੀ ਅੜੀਏ ,
ਚੁੱਕ ਹਥਿਆਰ ਤੇ ਬਣ ਜਾ ਸ਼ੇਰ ||
ਪਰ ***
ਵਾਹ ਓਏ ਮੇਰੇ ਦੇਸ਼ ਮਹਾਂਨਂ ,
ਕੀ ਮੁਨਸ਼ੀ ,
ਕੀ ਖੱਬੀਖਾਨ
ਕਾਲੇ ਕੋਟਾਂ ਵਾਲੇ ਸ਼ੈਤਾਂਨ ,
ਕਹਿੰਦੇ ਕੋਈ ਸੁਆਦ ਨਾਂ ਆਇਆ ,
ਰੇਪ ਨਾਂ ਹੋਇਆ
ਮਜਾ ਨਾਂ ਆਇਆ ।
ਕੁੜੀ ਨੇ ਅੰਕਲ ਪਾਰ ਬੁਲਾਇਆ ,
ਕਹਿੰਦੇ , ਕੁੜੀ ਨੇ
ਅੰਕਲ ਆਪ ਉਕਸਾਇਆ |
ਆਪ ਬੁਲਾਇਆ ....
ਫਿਰ ਅੰਕਲ ਦੀ ਨਿਰਮਮ ਹਤਿਆ !!
ਸਜਾ ਦਿਓ .....ਹੁਣ ਸਜਾ ਦਿਓ ......
ਅਛਾ !
ਔਰਤ ਸੰਭਲ ਜਾ ਹੁਣ ,
ਕਰੀਂ ਨਾਂ ਕਿਸੇ ਅੰਕਲ ਤੇ ਇਤਬਾਰ ,
ਰਿਸਤੇ ਹੁੰਦੇ ਨਹੀੰ ਇੱਕ ਸਾਰ
ਮੁਲੰਮੇ ਹੁੰਦੋ , ਖੋਟਾਂ ਹੁੰਦੀਅਾਂ
ਛਲੇਡੇ ਹੁੰਦੇ , ਚੋਟਾਂ ਹੁੰਦੀਅਾਂ ।।
ਬਣ ਜਾ
ਅੜੀਏ ਚੰਡੀ ਦੀ ਵਾਰ |
ਚੱਕ ਹਥਿਆਰ ਤੇ ਹੋ ਜਾ ਤਿਆਰ |
ਬਾਤ ਤਾਂ ਮੇਰੀ ਲੰਮ ਸਲੰਮੀ
ਅੱਗੋ ਤੁਰਦੀ ਕੋਰਟ ਕਚਹਿਰੀ
ਬਸ !
ਆਪਾਂ ਹੁਣ ਬਸ ਕਰਦੇ ਹਾਂ
ਬਚੀ ਨੂੰ ਸ਼ਾਬਾਸ਼ ਦਿੰਦੇ ਹਾਂ ||



Surinder ;
This part is a poem of Book
Named " ਤੁਧ ਬਿਨ "
 
Top