ਕਈ ਮੁੱਖ ਦੇਖੇ ਜਗਤ ਮੇਂ

KARAN

Prime VIP
ਕਈ ਮੁੱਖ ਦੇਖੇ ਜਗਤ ਮੇਂ ਉਸ ਜੇਹਾ ਕੋਈ ਨਾਂ ਡਿੱਠਾ,
ਦਿੱਲ ਭੁੱਜੇ ਸੀ ਸਭ ਦੇ ਉੱਪਰੋਂ ਸੀ ਚੱਮ ਚਿੱਟਾ,
ਜਦ ਤੋਂ ਸੁਰਤ ਸੰਭਾਲੀ ਏ ਬੱਸ ਕੀਤਾ ਈ ਉਹਦਾ ਪਿੱਛਾ,
ਹਾਲੇ ਤੱਕ ਤਾਂ ਮਿਲੇਆ ਨਹੀਉਂ ਸਾਨੂੰ ਸਾਡਾ ਹਿੱਸਾ,
ਰੱਬਾ ਕਿਹੜਾ ਬਣ ਗਿਆ ਏ ਸਾਡੇ ਵਿੱਚ ਅੜਿੱਕਾ,
ਜੋ ਐਹਣ ਦੇ ਵਾਂਗੂੰ ਵਰ ਸਾਨੂੰ ਸੱਦਕੇ ਕਣਕ ਦਾ ਛਿੱਟਾ,
ਨਾਂ ਹੀ ਸਾਨੂੰ ਕੌੜਾ ਲੱਗੇਆ ਨਾਂ ਹੀ ਸਾਨੂੰ ਫਿੱਕਾ,
ਪਰ ਮੈਂ ਕਿੱਦਾ ਕਹਿ ਦਿਆ ਗੁੜ ਨਾਲੋਂ ਇਸ਼ਕ ਹੈ ਮਿੱਠਾ,
ਸੀਨਾਂ ਛੱਣਨੀਂ ਕਰ ਗਈ ਇੱਕ ਮੇਹਣਾਂ ਮਾਰਕੇ ਤਿੱਖਾ,
ਛੱਡ ਗਈ ਉਹ ਸੁਖਪਾਲ ਨੂੰ ਮਿੱਤਰੋ ਕਹਿਕੇ ਖੋਟਾ ਸਿੱਕਾ..

Sukhpal Aujla
 
Top