ਕਸ਼ਮੀਰ ਤੇ ਹਿਮਾਚਲ ਵਿਚ ਭਾਰੀ ਬਰਫਬਾਰੀਂਪੰਜਾਬ 'ਚ &#25

[JUGRAJ SINGH]

Prime VIP
Staff member
ਕਸ਼ਮੀਰ ਦੂਜੇ ਦਿਨ ਵੀ ਦੇਸ਼ ਨਾਲੋਂ ਕੱਟਿਆ ਰਿਹਾ
ਚੰਡੀਗੜ੍ਹ, 23 ਜਨਵਰੀ (ਪੀ. ਟੀ. ਆਈ.)-ਪੰਜਾਬ ਅਤੇ ਹਰਿਆਣਾ 'ਚ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੀ ਹੈ। ਇਨ੍ਹਾਂ ਰਾਜਾਂ ਦੇ ਕਈ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ ਸਾਧਾਰਨ ਨਾਲੋਂ ਕੁਝ ਦਰਜੇ ਵਧਿਆ ਹੈ। ਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ ਸਾਧਾਰਨ ਨਾਲੋਂ 2 ਦਰਜੇ ਜ਼ਿਆਦਾ 8.4 ਡਿਗਰੀ ਸੈਲਸੀਅਸ ਰਿਹਾ। ਪੰਜਾਬ ਦੇ ਲੁਧਿਆਣਾ ਤੇ ਪਟਿਆਲਾ 'ਚ ਕਰਮਵਾਰ 9.6 ਅਤੇ 9.7 ਡਿਗਰੀ ਸੈਲਸੀਅਸ ਤਾਪਮਾਨ ਜਦਕਿ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 7 ਦਰਜੇ ਵੱਧ ਕੇ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ 'ਚ ਅੰਬਾਲਾ ਅਤੇ ਕਰਨਾਲ ਦਾ ਤਾਪਮਾਨ 9.5 ਅਤੇ 9 ਡਿਗਰੀ ਸੈਲਸੀਅਸ, ਹਿਸਾਰ ਦਾ ਸਾਧਾਰਨ ਨਾਲੋਂ 6 ਡਿਗਰੀ ਜ਼ਿਆਦਾ 11.6 ਡਿਗਰੀ ਤੇ ਨਰਨੌਲ ਅਤੇ ਭਿਵਾਨੀ 'ਚ 11 ਡਿਗਰੀ ਅਤੇ 12.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਹਿਣ ਦੇ ਨਾਲ ਪੰਜਾਬ ਤੇ ਹਰਿਆਣਾ ਦੀਆਂ ਕਈ ਥਾਵਾਂ 'ਚ ਧੁੰਦ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਜੰਮੂ ਤੇ ਕਸ਼ਮੀਰ ਦਾ ਸ੍ਰੀਨਗਰ-ਜੰਮੂ ਰਾਜਮਾਰਗ ਤੇ ਬਾਰਾਮੂਲਾ-ਬਨਿਹਾਲ ਰੇਲ ਸੇਵਾ ਵੀਰਵਾਰ ਨੂੰ ਦੂਜੇ ਦਿਨ ਵੀ ਬੰਦ ਰਹੀ। ਦਿਖਾਈ ਨਾ ਦੇਣ ਦੀ ਸਮੱਸਿਆ ਤੇ ਲਗਾਤਾਰ ਬਰਫ਼ਬਾਰੀ ਕਾਰਨ ਬੁੱਧਵਾਰ ਨੂੰ ਵੀ ਸ੍ਰੀਨਗਰ ਤੋਂ ਕੋਈ ਉਡਾਨ ਨਾ ਚੱਲ ਸਕੀ। ਆਵਾਜਾਈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਨਿਹਾਲ ਤੇ ਪਟਨੀਟੋਪ ਇਲਾਕਿਆਂ 'ਚ ਹੋਈ ਬਰਫ਼ਬਾਰੀ ਨਾਲ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਨਿਕਾਸੀ ਕਾਰਜਾਂ ਮੁਸ਼ਕਿਲ ਆਈ। ਪਿਛਲੇ 48 ਘੰਟਿਆਂ 'ਚ ਕਸ਼ਮੀਰ 'ਚ ਇਸ ਮੌਸਮ ਦੀ ਸਭ ਤੋਂ ਜ਼ਿਆਦਾ ਬਰਫ਼ਬਾਰੀ ਦਰਜ ਕੀਤੀ ਗਈ। ਸ੍ਰੀਨਗਰ ਦੇ ਬਜੀਰਬਾਗ ਅਤੇ ਗੋਗਜ਼ੀਬਾਗ ਦੇ ਲੋਕ ਦੋ ਦਿਨਾਂ ਤੋਂ ਬਿਜਲੀ ਅਤੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਮੌਸਮ ਵਿਭਾਗ ਨੇ ਵੀਰਵਾਰ ਦੁਪਹਿਰ ਬਾਅਦ ਮੌਸਮ 'ਚ ਸੁਧਾਰ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੇ ਮਨਾਲੀ ਅੱਜ ਸਵੇਰੇ ਬਰਫ਼ ਦੀ ਚਾਦਰ 'ਚ ਢਕੇ ਰਹੇ ਜਿਸ ਨਾਲ ਇਥੇ ਦਾ ਨਜ਼ਾਰਾ ਹੋਰ ਖੂਬਸੂਰਤ ਹੋ ਗਿਆ। ਬਰਫ਼ੀਲੀਆਂ ਹਵਾਵਾਂ ਚੱਲਣ ਨਾਲ ਕੰਬਣੀ ਛੇੜਨ ਵਾਲੀ ਠੰਢ ਰਹੀ। ਸ਼ਿਮਲਾ ਦਾ ਤਾਪਮਾਨ 0.1 ਡਿਗਰੀ ਸੈਲਸੀਅਸ ਸੀ। ਇਥੇ 8 ਸੈ. ਮੀ. ਤੇ ਮਨਾਲੀ 'ਚ 3 ਸੈ. ਮੀ. ਬਰਫ਼ਬਾਰੀ ਹੋਈ। ਲਾਹੌਲ ਸਪਿਤੀ, ਚੰਬਾ, ਮੰਡੀ, ਕੁੱਲੂ, ਕਿਨੌਰ, ਸਿਰਮੌਰ ਤੇ ਸ਼ਿਮਲਾ ਜ਼ਿਲ੍ਹਿਆਂ 'ਚ ਦਰਮਿਆਨੀ ਤੋਂ ਲੈ ਕੇ ਭਾਰੀ ਬਰਫ਼ਬਾਰੀ ਹੋਈ।
 
Top