ਜਿੰਦਗੀ ਬੀਤ ਦੀ ਜਾਂਦੀ ਏ., ਰੁਝਾਨ ਬੜੇ ਨੇ....,,

Mansewak

Member
ਜਿੰਦਗੀ ਬੀਤ ਦੀ ਜਾਂਦੀ ਏ., ਰੁਝਾਨ ਬੜੇ ਨੇ....,,
ਸਿਰ ਝੁੱਕਾ ਕੇ ਲੰਗਦਾ ਹਾਂ., ਅਹਿਸਾਨ ਬੜੇ ਨੇ....,
ਮੇਰੇ ਤੋਂ ਕੁੱਝ ਨੀ ਤੈਨੂੰ ਦੇਣ ਲਈ {ਰੱਬ ਨੂੰ}.,
ਜਾਨ ਹੀ ਆਖਿਰ ਦੇਣੀ ਏ., ਸ਼ਮਸ਼ਾਨ ਬੜੇ ਨੇ...,
ਜਿੰਦਗੀ ਬੀਤ ਦੀ ਜਾਂਦੀ ਏ., ਰੁਝਾਨ ਬੜੇ ਨੇ....,,
ਕੀ ਹੋਇਆ ਤੂੰ ਬੇਪਰਵਾਹ ਨਾਲ ਇਸ਼ਕ ਕਮਾਉਣਾ ਏ.,..
ਛੱਡ ਕੇ ਤੁਰ ਗਈ ਫਿਰ ਵੀ ਉਹਨੂੰ ਚਾਹੁੰਦਾ ਏ...,
ਕਈਆਂ ਪਿਆਰਿਆਂ ਚੋਂ' ਤੂੰ ਸਭ ਤੋਂ ਨੀਵਾਂ ਸੀ..,
ਅੱਜ ਵੀ ਉਹਦੇ ਤੋਂ ਲੁਟਾਉਂਦੇ., ਜਾਨ ਬੜੇ ਨੇ...,
ਜਿੰਦਗੀ ਬੀਤ ਦੀ ਜਾਂਦੀ ਏ., ਰੁਝਾਨ ਬੜੇ ਨੇ....,,
ਕੀ ਪਹਿਚਾਣ ਬਣਾਵੇਂਗਾ ਤੂੰ ਲੋਕਾਂ ਵਿੱਚ.,.
ਕਿਵੇਂ ਠੋਕ ਜਮਾਵੇਂਗਾ ਸਭ ਦੀਆਂ ਸੋਚਾਂ ਵਿੱਚ..,
ਆਖਿਰ ਹਾਰੇ ਵੇਖੇ ਮੈਂ., ਬੇਨਾਮ ਬੜੇ ਨੇ...,
ਜਿੰਦਗੀ ਬੀਤ ਦੀ ਜਾਂਦੀ ਏ., ਰੁਝਾਨ ਬੜੇ ਨੇ....,,
ਧੋਖਾ, ਝੂਠ, ਬਦਕਾਰੀ ਦੁਨੀਆ-ਦਾਰੀ ਏ..,
ਵਫਾ ਪਿਆਰ ਦੀ ਨਾ ਰਹਿ ਗਈ ਯਾਰੀ ਏ.,..
ਮੇਰੀ ਬੁੱਕਲ ਵਿੱਚ ਵੀ ਭੱਖਦਾ ਸੇਕ ਬੜਾ...,
ਕਿੰਨਾ ਚਿਰ ਲਕੋਵਾਂ., ਮੈਂ ਦਾਗ ਬੜੇ ਨੇ.,..
ਜਿੰਦਗੀ ਬੀਤ ਦੀ ਜਾਂਦੀ ਏ., ਰੁਝਾਨ ਬੜੇ ਨੇ....,,
ਸਿਰ ਝੁੱਕਾ ਕੇ ਲੰਗਦਾ ਹਾਂ., ਅਹਿਸਾਨ ਬੜੇ ਨੇ....,
 
hak maar ke sada haq diya gallan jo karde ne
nit savere jina nu surkhiya vich parde ne
smaj sevi ni koi siyastdaan bade ne

Top