ਹਾਲਾਤ ਬੰਦੇ ਦੇ

  • Thread starter userid97899
  • Start date
  • Replies 7
  • Views 920
U

userid97899

Guest
ਲੱਖ ਇਛਾਂਵਾਂ ਰੱਖਦਾ ਸੀ ਜੋ
ਅੱਜ ਇੱਕ ਡੰਗ ਦੀ ਰੋਟੀ ਮੰਗੇ
ਹਾਲਾਤ ਬੰਦੇ ਦੀ ਯਾਰੋ ਮੰਗ ਬਦਲ ਦਿੰਦੇ ਨੇ
ਖੁਦ ਨੂੰ ਰੱਬ ਆਖਦਾ ਸੀ ਜੋ
ਹੁਣ ਥਾਂ ਥਾਂ ਤੇ ਮੱਥੇ ਰਗੜੇ
ਹਾਲਾਤ ਬੰਦੇ ਦਾ ਯਾਰੋ ਘਮੰਡ ਬਦਲ ਦਿੰਦੇ ਨੇ
ਗੂੜੇ ਜੇ ਕੱਪੜੇ ਪਾਉਣੇ ਵਾਲਾ
ਫਿੱਕੇ ਜੇ ਰੰਗ ਪਾਈ ਫਿਰਦਾ
ਹਾਲਾਤ ਬੰਦੇ ਦੀ ਯਾਰੋ ਪਸੰਦ ਬਦਲ ਦਿੰਦੇ ਨੇ
ਮੈਂ ਅੱਜ ਉਹ ਨੀਂ ਜੋ ਕੱਲ ਸੀ
ਕੱਲ ਰਹਿਣਾ ਉਹ ਨੀ ਜੋ ਅੱਜ ਹਾਂ
ਹਾਲਾਤ ਜਿੰਦਗੀ ਜਿਊਣ ਦਾ ਯਾਰੋ ਢੰਗ ਬਦਲ ਦਿੰਦੇ ਨੇ

writer : unkown​
 
Top