ਰਾਣਾ ਰਣਬੀਰ - ਵਾਸਤਾ

  • Thread starter userid97899
  • Start date
  • Replies 2
  • Views 668
U

userid97899

Guest
+++++++++++++
ਰਾਣਾ ਰਣਬੀਰ - ਵਾਸਤਾ
+++++++++++++

ਵਕਤ ਨਾਲ ਤੂੰ ਆਸ ਦੀ ਬੁਣਤੀ ਬੁਣ ਲਿਆ ਕਰ ਯਾਰਾ
ਗਮ ਦੇ ਅੰਦਰ ਲੁਕੀਆ ਖੁਸ਼ੀਆ ਚੁਣ ਲਿਆ ਕਰ ਯਾਰਾ

ਲਾਜ਼ਿਮ ਨਹੀ ਹਰ ਬਾਰ ਹੀ ਲਿਖ ਕੇ ਕੁਝ ਸਮਝਾਂਵਾ ਮੈਂ
ਕਈ ਵਾਰ ਤੂੰ ਅਣਕਿਹਾ ਵੀ ਸੁਣ ਲਿਆ ਕਰ ਯਾਰਾ

ਝੰਜਟ ਚਿੰਤਾ ਅਤੇ ਝੇਪ ਵਿੱਚ ਬਹੁਤ ਗਵਾਇਆ ਆਪਾ ਨੇ
ਲ਼ੈ ਸਕੇ ਨਾ ਲੁਤਫ ਜੋ ਪਹਿਲਾ ਹੁਣ ਲਿਆ ਕਰ ਯਾਰਾ

ਗੁਰੁ ਹਾਲਾਤਾ ਅਤੇ ਕਿਤਾਬਾ ਬੜਾ ਸਿਖਾਇਆ ਤੈਨੂੰ
ਖੜ੍ਹ ਕਦੇ ਪਰ ਸ਼ੀਸ਼ੇ ਸਾਂਹਵੇ ਗੁਣ ਲਿਆ ਕਰ ਯਾਰਾ

ਹੈ ਵਾਸਤਾ ਕਹੀ ਸੁਣੀ ਦਾ ਤੇਰੇ ਵੱਖ ਕਿਰਦਾਰ ਲਈ
ਕਹਿਣ ਸੁਨਣ ਤੌ ਪਹਿਲਾ ਗੱਲ ਪੁਣ ਲਿਆ ਕਰ ਯਾਰਾ
 
Top