ਬੈਰਾਗ

ਜਿਹੜੇ ਕਹਿਣ ਮੈਨੂੰ ਕਿ ਤੂੰ ਬਿਰਹਾ, ਕਦੇ ਖੁਸ਼ੀ ਦੇ ਗੀਤ ਵੀ ਗਾਇਆ ਕਰ
ਕੀ ਜਾਣਨ ਓਹਨਾਂ ਘੜੀਆਂ ਨੂੰ, ਜੋ ਬੈਰਾਗ ਮੇਰਾ ਮੈਨੂੰ ਦੇ ਦਿੰਦਾ ਹੈ
ਕਦੇ ਕਹਿਣ ਮਨੁੱਖਾ ਓਏ, ਮਨੁੱਖਾਂ ਵਾਂਗ ਖੇਡਿਆ ਤੇ ਨਾਲੇ ਹੱਸਿਆ ਕਰ
ਰੱਬ ਹੀ ਜਾਣੇ ਕਿ ਕਿਸ ਆਲ੍ਹਣੇ ਦੀ, ਫਿਰੇ ਭਾਲ ਚ' ਬਣਿਆ ਪਰਿੰਦਾ ਹੈ
ਕਈ ਕਰ ਟਿੱਚਰਾਂ ਇੰਝ ਵੀ ਆਖ ਦਿੰਦੇ, ਛਾਈ ਰਹਵੇ ਉਦਾਸੀ ਸਦਾ ਮੁੱਖ ਤੇ
ਭਲਿਓ ਛੇੜੋ ਨਾਂ ਇਹਨਾਂ ਅਲ੍ਹੇ ਜਖਮਾਂ ਨੂੰ, ਬੱਸ ਸਬਰ ਕਰੋ ਅਜੇ ਜਿੰਦਾ ਹੈ
ਛੱਡ ਦੇਵੇਗੇ ਗੁਰਜੰਟ ਥੋਡੀ ਮਹਿਫਿਲ ਨੂੰ, ਹੁਣ ਇਹੀ ਅਗਰ ਤੁਸੀਂ ਚਾਉਂਦੇ ਹੋ
ਇਹ ਕਹਿ ਕੇ ਮੈਨੂੰ ਭੁਲਾ ਦੇਣਾ, ਦੇਖਿਆ ਅਸੀਂ ਵੀ ਇੱਕ ਦੁਖੀ ਕਰਿੰਦਾ ਹੈ
 
Top